The Summer News
×
Monday, 20 May 2024

ਬਟਾਲਾ 'ਚ ਕਬਾੜ ਦੇ ਗੋਦਾਮ ਅਤੇ ਫੈਕਟਰੀ ਵਿ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਬਟਾਲਾ : ਵਿੱਕੀ ਮਲਿਕ | ਬਟਾਲਾ ਦੇ ਇੰਡਸਟਰੀਅਲ ਏਰੀਆ ਚੱਠਾ ਕਾਲੋਨੀ ਵਿਖੇ ਅੱਜ ਰਾਤ ਦੇ 9 ਵਜੇ ਕਰੀਬ ਉਦੋਂ ਇਲਾਕੇ ਭਰ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਇਕ ਵੱਡੀ ਫੈਕਟਰੀ ਅਤੇ ਗੋਦਾਮ ਚੋ ਅੱਗ ਦੀਆ ਲਪਟਾਂ ਬਾਹਰ ਆਉਣੀਆ ਸ਼ੁਰੂ ਹੋਇਆ ਉਥੇ ਹੀ ਇਲਾਕੇ ਦੇ ਲੋਕਾਂ ਵਲੋਂ ਮਲਿਕ ਅਤੇ ਫੇਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ | ਉਥੇ ਹੀ ਅੱਗ ਆਤਸ਼ਬਾਜੀ ( ਹਵਾਈ ) ਦੇ ਡਿਗਣ ਨਾਲ ਲੱਗੀ ਹੋਣ ਦੀ ਵਜਹ ਦੱਸੀ ਜਾ ਰਹੀ ਹੈ ਉਥੇ ਹੀ ਅੱਗ ਇਨ੍ਹੀ ਜ਼ਬਰਦਸਤ ਅਤੇ ਭਿਆਨਕ ਹੈ ਕਿ ਕਾਬੂ ਪਾਉਣ ਲਈ ਬਟਾਲਾ ਤੋਂ ਚਾਰ ਫੇਇਰ ਬ੍ਰਿਗੇਡ ਦੀਆ ਗੱਡੀਆਂ ਤੋਂ ਇਲਾਵਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ ਅਤੇ ਫੇਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਅੱਗ ਤੇ ਕਾਬੂ ਪਾਉਣ ਦੀ ਉਹਨਾਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਫਾਇਰ ਅਫਸਰ ਨੇ ਦੱਸਿਆ ਕਿ ਗੋਦਾਮ ਚ ਇਹ ਕਮੀ ਜਰੂਰ ਸਾਮਣੇ ਆਈ ਹੈ ਕਿ ਉਹਨਾਂ ਵਲੋਂ ਆਪਣੇ ਤੌਰ ਤੇ ਇਸ ਤਰ੍ਹਾਂ ਦੇ ਹਾਲਾਤ ਬਣਨ ਤੇ ਕੀਤੇ ਜਾਣ ਵਾਲੇ ਬਚਾਅ ਕਾਰਜ ਲਈ ਇੰਤਜ਼ਾਮ ਨਹੀਂ ਸਨ ਜਿਸ ਕਾਰਨ ਇਹ ਵੱਡਾ ਹਾਦਸਾ ਹੈ | ਉਥੇ ਹੀ ਇਸ ਫੈਕਟਰੀ ਅਤੇ ਗੋਦਾਮ ਦੇ  ਮਲਿਕ ਦੇ ਹਰਸ਼ ਅੱਗਰਵਾਲ ਨੇ ਦੱਸਿਆ ਕਿ ਉਹ ਪੁਰਾਣੇ ਪਲਾਸਟਿਕ ਜੋ ਕਬਾੜ ਚ ਇਕੱਠਾ ਕੀਤਾ ਜਾਂਦਾ ਹੈ ਉਸਦਾ ਕੰਮ ਕਰਦੇ ਹਨ ਅਤੇ ਇਸ ਫੈਕਟਰੀ ਚ ਲੱਖਾਂ ਦਾ ਉਹਨਾਂ ਦਾ ਪਲਾਸਟਿਕ ਹੈ ਜੋ ਇਸ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ | 

Story You May Like