The Summer News
×
Monday, 20 May 2024

ਮੋਗਾ ਦੀ ਸਬਜ਼ੀ ਮੰਡੀ 'ਚ ਖੋਖੇ ਨੂੰ ਲੱਗੀ ਭਿਆਨਕ ਅੱਗ, ਸਬਜ਼ੀਆਂ ਸੜ ਕੇ ਹੋਈਆਂ ਸਵਾਹ

ਮੋਗਾ : ਦੱਸ ਦੇਈਏ ਕਿ ਖਬਰ ਮੋਗਾ ਤੋਂ ਹੈ ਜਿਥੇ ਮੋਗਾ ਦੀ ਸਬਜ਼ੀ ਮੰਡੀ 'ਚ ਦੇਰ ਰਾਤ ਸਬਜੀ ਦੀ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਖੋਖਾ ਮਾਲਕ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਉਸ ਦੇ ਖੋਖੇ ਨੂੰ ਅੱਗ ਲੱਗ ਗਈ ਹੈ ਅਤੇ ਫਿਰ ਉਸ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਦੁਕਾਨ ਮਲਿਕ ਨੇ ਦੱਸਿਆ ਕਿ ਉਸ ਦਾ ਲਗਭਗ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਉਸਨੇ ਦੱਸਿਆ ਕਿ ਸਾਡੇ ਸਾਰਿਆਂ ਦੇ ਖੋਖੇ ਕੱਚੇ ਹਨ ਅਗਰ ਅੱਗ ਜ਼ਿਆਦਾ ਫ਼ੈਲ ਜਾਂਦੀ ਤਾਂ ਸਾਰੇ ਸਬਜ਼ੀ ਮੰਡੀ ਨੂੰ ਹੀ ਅੱਗ ਲੱਗ ਜਾਣੀ ਸੀ। ਅਤੇ ਨਾਲ ਹੀ ਉਸ ਵੱਲੋਂ ਪੰਜਾਬ ਸਰਕਾਰ ਅਤੇ ਮੋਗਾ ਦੀ ਵਿਧਾਇਕ ਤੋਂ ਉਹਨਾਂ ਦੇ ਖੋਖਿਆਂ ਨੂੰ ਪੱਕੇ ਕਰਵਾਉਣ ਦੀ ਮੰਗ ਵੀ ਕੀਤੀ।

Story You May Like