The Summer News
×
Monday, 20 May 2024

ਮੋਗਾ ਦੇ ਪਿੰਡ ਰੌਂਤਾ ਦੇ ਨੌਜਵਾਨ ਦੀ ਕਨੇਡਾ ਵਿੱਚ ਟਰਾਲੇ ਨੂੰ ਲੱਗੀ ਭਿਆਨਕ ਅੱਗ ਕਾਰਨ ਹੋਈ ਮੌਤ

ਮੋਗਾ( ਕਸ਼ਿਸ਼ ਸਿੰਗਲਾ) ਕਿੱਥੇ ਨਾ ਰੌਂਤੇ ਦਾ ਕਥਿਆ ਪੋਸਟ ਰੌਂਤੇ ਦਾ ਮਾਰਿਆ ਉਨ੍ਹਾਂ ਜ਼ੀਨੋਗ੍ਰਾਫਟ ਢਿੱਲ ਨੂੰ ਅੱਗ ਲੱਗੀ ਹੈ|


ਰੋਜ਼ੀ ਰੋਟੀ ਲਈ ਕਨੇਡਾ ਗਏ ਪਿੰਡ ਰੌਂਤਾ ਦੇ ਕਰਤਾਰ ਸਿੰਘ ਜਥੇਦਾਰ ਦੇ ਪੋਤਰੇ ਸੁਖਮੰਦਰ ਸਿੰਘ ਉਰਫ਼ ਮਿੰਦਾ 37 ਸਾਲ ਦੀ ਕਨੇਡਾ ਦੇ ਵੈਨਕੂਵਰ ਇਲਾਕੇ ਵਿਚ ਟਰੇਲਰ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ। ਮਿਰਤਕ ਸੁਖਮੰਦਰ ਸਿੰਘ ਉਰਫ਼ ਮਿੰਦਾ ਦੇ ਤਾਏ ਦੇ ਪੁੱਤਰ ਰਜਿੰਦਰ ਸਿੰਘ ਦਿਓਲ ਲੇਖਾ ਕਾਰ ਮਾਰਕੀਟ ਕਮੇਟੀ ਨੇ ਦਸਿਆ ਕਿ ਮਿੰਦਾ ਟਰੇਲਰ ਹੋਮ ਵਿੱਚ ਰਹਿੰਦਾ ਸੀ। ਉਸ ਵਿੱਚ ਗੈਸ ਲੀਕ ਹੋਣ ਨਾਲ ਅੱਗ ਲੱਗਣ ਕਰਕੇ ਉਸਦੀ ਮੌਤ ਹੋ ਗਈ। ਪੰਝੀ ਸਾਲ ਪਹਿਲਾ ਕਨੇਡਾ ਗਿਆ ਸੈਂਤੀ ਸਾਲਾ ਸੁਖਮੰਦਰ ਸਿੰਘ ਮਿੰਦਾ ਦੇ ਮਾਪੇ ਕਨੇਡਾ ਵਿੱਚ ਰਹਿੰਦੇ ਹਨ। ਘਟਨਾ ਦਾ ਪਤਾ ਲੱਗਦਿਆਂ ਪਿੰਡ ਰੌਂਤਾ ਵਿੱਚ ਸੋਗ ਪੈ ਗਿਆ।


ਪੀੜਤ ਪਰਵਾਰ ਨਾਲ ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ ਮੋਗਾ, ਸੁਖਜੀਵਨ ਸਿੰਘ ਢਿੱਲੋ, ਰਾਜਵਿੰਦਰ ਰੌਂਤਾ,ਸੀਰਾ ਪ੍ਰਧਾਨ,ਛਿੰਦਾ ਕਾਜਲ ਤੇ ਕਾਲ਼ਾ ਪੰਡਿਤ ਆਦਿ ਸਮੇਤ ਪਿੰਡ ਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਮਿਰਤਕ ਦਾ ਸਸਕਾਰ ਕਨੇਡਾ ਵਿਚ ਹੀ ਕੀਤਾ ਜਾਵੇਗਾ। ਪੁਲਿਸ ਨੇ ਮੌਕੇ ਤੇ ਪੁੱਜ ਕੇ ਕਰਨਾ ਦੀ ਜਾਚ ਸ਼ੁਰੂ ਕਰ ਦਿੱਤੀ ਹੈ।

Story You May Like