The Summer News
×
Tuesday, 21 May 2024

ਲਾਈਟ ਸਾਊਂਡ ਦਾ ਕੰਮ ਕਰਦੇ ਨੌਜ਼ਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ

ਤਰਨ ਤਾਰਨ¸ 7 ਨਵੰਬਰ । (ਬਲਜੀਤ ਸਿੰਘ) : ਖਡੂਰ ਸਾਹਿਬ ਦੇ ਵਸਨੀਕ ਰਣਜੀਤ ਸਿੰਘ( 30 ਸਾਲ) ਪੁੱਤਰ ਗੁਰਪਾਲ ਸਿੰਘ ਜੋ ਕੇ ਲੰਮੇ ਸਮੇਂ ਤੋ ਡੀਜੇ ਐਂਡ ਲਾਈਟ ਸਾਊਂਡ ਦਾ ਕੰਮ ਕਰਦਾ ਸੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆਂ ਹੈ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਜਿਲ੍ਹਾ ਕਪੂਰਥਲਾ ਦੇ ਪਿੰਡ ਉੱਚਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਆਪਣਾ ਡੀਜੇ ਅਤੇ ਲਾਈਟ ਲਗਾਈਆਂ ਹੋਈਆਂ ਸਨ। ਟੂਰਨਾਮੈਂਟ ਦੀ ਸਮਾਪਤੀ ਤੋ ਬਾਅਦ ਜਦ ਇਹ ਨੌਜ਼ਵਾਨ ਆਪਣਾ ਸਮਾਨ ਉਤਾਰ ਰਿਹਾ ਸੀ ਤਾਂ ਲੋਹੇ ਦਾ ਪਾਈਪ ਉਤਾਰਦੇ ਸਮੇਂ ਉੱਪਰ ਲੰਘ ਰਹੀ 11 ਕੇ ਵੀ ਬਿਲਜੀ ਦੀ ਤਾਰ ਨਾਲ ਪਾਈਪ ਟਕਰਾਉਣ ਨਾਲ ਬਿਜਲੀ ਨੇ ਇਸਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਨੌਜ਼ਵਾਨ ਦੀ ਮੌਕੇ ਤੇ ਮੌਤ ਹੋ ਗਈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾ ਵਲੋਂ ਪ੍ਰਸ਼ਾਸਨ ਅੱਗੇ ਮੁਆਵਜੇ ਦੀ ਮੰਗ ਕੀਤੀ ਹੈ।


 

Story You May Like