The Summer News
×
Sunday, 12 May 2024

ਫਿਲਮ ਦੇਖ ਕੇ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਸਿਨੇਮਾ ਹਾਲ 'ਚ ਚਲਾਏ ਪਟਾਕੇ, ਵੀਡੀਓ ਵਾਇਰਲ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਦੀਵਾਲੀ 'ਤੇ ਰਿਲੀਜ਼ ਹੋਈ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਭਾਈਜਾਨ ਦੀ ਇਸ ਫਿਲਮ ਦਾ ਜਸ਼ਨ ਮਨਾਉਣ ਲਈ ਪ੍ਰਸ਼ੰਸਕਾਂ ਨੇ ਸਿਨੇਮਾ ਹਾਲ ਦੇ ਅੰਦਰ ਪਟਾਕੇ ਚਲਾਏ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ।


ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਵਿੱਚ ਇੱਕ ਥੀਏਟਰ ਦੇ ਅੰਦਰ ਦਰਸ਼ਕਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ 'ਟਾਈਗਰ 3' ਦੇ ਸੀਨ ਸਿਨੇਮਾ ਪਰਦੇ 'ਤੇ ਚੱਲ ਰਹੇ ਹਨ, ਜਿਸ 'ਚ ਸਲਮਾਨ ਖਾਨ ਐਕਸ਼ਨ ਅਵਤਾਰ 'ਚ ਨਜ਼ਰ ਆ ਰਹੇ ਹਨ। ਭਾਈਜਾਨ ਨੂੰ ਦੇਖ ਕੇ ਪ੍ਰਸ਼ੰਸਕ ਬੇਕਾਬੂ ਹੋ ਗਏ ਅਤੇ ਸਲਮਾਨ ਨੂੰ ਚੀਅਰ ਕਰਨ ਲੱਗੇ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੀਟੀਆਂ ਵਜਾਉਂਦੇ ਹੋਏ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਟਾਕੇ ਚੱਲਣ ਤੋਂ ਬਾਅਦ ਲੋਕ ਡਰ ਦੇ ਮਾਰੇ ਇਧਰ-ਉਧਰ ਭੱਜ ਰਹੇ ਹਨ। ਸਿਨੇਮਾ ਹਾਲ 'ਚ ਆਤਿਸ਼ਬਾਜ਼ੀ ਦੇਖ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਗੁੱਸੇ 'ਚ ਹਨ। ਲੋਕਾਂ ਨੇ ਇਸ ਘਟਨਾ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਇਕ ਰਿਪੋਰਟ ਮੁਤਾਬਕ 'ਟਾਈਗਰ 3' ਦੀ ਸਕ੍ਰੀਨਿੰਗ ਦੌਰਾਨ ਸਿਨੇਮਾ ਹਾਲ ਦੇ ਅੰਦਰ ਪ੍ਰਸ਼ੰਸਕਾਂ ਵੱਲੋਂ ਪਟਾਕੇ ਚਲਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਾਰਾਸ਼ਟਰ ਪੁਲਸ ਵੀ ਹਰਕਤ 'ਚ ਆ ਗਈ। ਮਾਲੇਗਾਓਂ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਹਾਰਾਸ਼ਟਰ ਪੁਲੀਸ ਐਕਟ ਦੀ ਧਾਰਾ 112 ਅਤੇ 117 ਤਹਿਤ ਕੇਸ ਦਰਜ ਕੀਤਾ ਹੈ।


ਹੁਣ ਇਸ ਮਾਮਲੇ ਨੂੰ ਲੈ ਕੇ ਸਲਮਾਨ ਖਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਈਜਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ, 'ਮੈਂ ਟਾਈਗਰ 3 ਦੇ ਦੌਰਾਨ ਸਿਨੇਮਾਘਰਾਂ ਦੇ ਅੰਦਰ ਆਤਿਸ਼ਬਾਜ਼ੀ ਬਾਰੇ ਸੁਣ ਰਿਹਾ ਹਾਂ। ਇਹ ਬਹੁਤ ਖਤਰਨਾਕ ਹੈ। ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਜੋਖਮ ਵਿੱਚ ਪਾਏ ਬਿਨਾਂ ਫਿਲਮ ਦਾ ਆਨੰਦ ਲਓ ਅਤੇ ਸੁਰੱਖਿਅਤ ਰਹੋ।

Story You May Like