The Summer News
×
Tuesday, 21 May 2024

ਕਾਰ ਦੀ ਰੇਸ ਅੜਨ ਨਾਲ ਕਾਰ ਇੱਟਾਂ ਨਾਲ ਜਾ ਟਕਰਾਈ, ਉੱਡੇ ਪਰਖੱਚੇ, ਕਾਰ ਚਾਲਕ ਜ਼ਖ਼ਮੀ

ਤਰਨ ਤਾਰਨ, 29 ਜਨਵਰੀ (ਬਲਜੀਤ ਸਿੰਘ) ਜਿਲਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਪੱਟੀ ਦੀ ਵੇਰਕਾ ਡੇਅਰੀ ਦੇ ਨਜ਼ਦੀਕ ਦੇਰ ਰਾਤ ਅੰਮ੍ਰਿਤਸਰ ਤੋਂ ਆਪਣੇ ਘਰ ਆ ਰਹੇ ਵਿਅਕਤੀ ਦੀ ਕਾਰ ਦੀ ਰੇਸ ਕਾਰ ਵਿੱਚ ਮਾਈਟ ਨਾਲ ਅੜ ਗਈ। ਜਿਸ ਕਾਰਨ ਕਾਰ ਦੀ ਰੇਸ ਜ਼ਿਆਦਾ ਹੋ ਗਈ ਤੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਕੰਧ ਤੇ ਇੱਟਾਂ ਦੇ ਚੱਕੇ ਨਾਲ ਜਾ ਟਕਰਾਈ। ਜਿਸ ਕਾਰਨ ਕਾਰ ਚਾਲਕ ਅੰਕੀਤ ਮੌਂਗਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। 

Story You May Like