The Summer News
×
Sunday, 30 June 2024

ਨਹਿਰ ’ਚ ਡਿੱ+ ਗੀ ਕਾਰ , 2 ਨੌਜਵਾਨਾਂ ਦੀ ਮੌ+ ਤ , 4 ਜ਼+ ਖਮੀ

ਪਠਾਨਕੋਟ, 27 ਜੂਨ : ਪਠਾਨਕੋਟ ਦੇ ਕਾਠ ਵਾਲਾ ਪੁਲ 'ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਕਿ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਹੈ। ਕਾਰ ਵਿੱਚ ਛੇ ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਅਤੇ ਚਾਰ ਜ਼ਖਮੀ ਹੋ ਗਏ ਹਨ। ਮ੍ਰਿਤਕਾ ਵਿੱਚੋਂ ਇੱਕ ਨੌਜਵਾਨ ਛੇ ਮਹੀਨੇ ਪਹਿਲਾ ਹੀ ਸਾਊਥ ਕੋਰੀਆ ਤੋਂ ਪੰਜਾਬ ਪਰਤਿਆ ਸੀ। ਜਿਸ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ।


ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਨੌਜਵਾਨ ਇੱਕ ਪਰਿਵਾਰਿਕ ਸਮਾਰੋਹ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ। ਰਸਤੇ ਵਿੱਚ ਹੀ ਕਾਠ ਵਾਲਾ ਪੁਲ 'ਤੇ ਇਨ੍ਹਾਂ ਦੀ ਕਾਰ ਨਹਿਰ ’ਚ ਡਿੱਗ ਗਈ । ਜਦੋਂ ਇਸ ਵਾਰੇ ਪਰਿਵਾਰਿਕ ਮੈਂਬਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸਨ। ਸਾਨੂੰ ਕਰੀਬ 2 ਵਜੇ ਫ਼ੋਨ ਆਇਆ ਕੇ ਸਾਡੀ ਕਾਰ ਨਹਿਰ ’ਚ ਡਿੱਗ ਗਈ ਹੈ। ਜਿਸ ਦੇ ਬਾਅਦ ਮੌਕੇ 'ਤੇ ਪੁਹੰਚ ਗਏ ਤਾਂ ਛੇ ਨੌਜਵਾਨਾਂ ਵਿੱਚੋਂ ਚਾਰ ਦੇ ਸੱਟਾ ਲੱਗੀਆ ਸਨ ਤੇ ਦੋ ਕਾਰ ’ਚ ਫਸ ਗਏ ਸਨ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ । ਜਿਸ ਤੋਂ ਪਤਾ ਲੱਗਿਆ ਕਿ ਇੱਕ ਨੌਜਵਾਨ ਸਾਊਥ ਕੋਰੀਆ ਤੋਂ ਪੰਜਾਬ ਆਇਆ ਸੀ ਉਸ ਦਾ ਤਿੰਨ ਮਹੀਨੇ ਪਹਿਲਾ ਵਿਆਹ ਹੋਇਆ ਸੀ ਤੇ ਉਸ ਦੀ ਪਤਨੀ ਵੀ ਕੈਨੇਡਾ ਚਲੀ ਗਈ ਸੀ ਤੇ 20 ਦਿਨ ਬਾਅਦ ਨੌਜਵਾਨ ਨੇ ਵੀ ਆਪਣੀ ਪਤਨੀ ਕੋਲ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Story You May Like