The Summer News
×
Tuesday, 21 May 2024

ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਪ੍ਰਕੋਪ ਹੋਇਆ ਸ਼ੁਰੂ

 

ਅੰਮ੍ਰਿਤਸਰ : ਅੰਮ੍ਰਿਤਸਰ ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਪ੍ਰਕੋਪ ਦਿਨ ਪਰ ਦਿਨ ਵੱਧ ਰਿਹਾ ਹੈ ਜੇਕਰ ਗੱਲ ਗੁਰੂ ਨਗਰੀ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ ਇਸ ਵੇਲੇ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਹੈ, ਅੱਜ ਲਗਾਤਾਰ ਦੂਸਰੇ ਦਿਨ ਗੁਰੂ ਨਗਰੀ ਤੇ ਆਸ ਪਾਸ ਦੇ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋ ਰਹੇ । ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਤੇ ਵਿਜੀਬਿਲਟੀ ਨਾ ਮਾਤਰ ਰਹੀ ਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ।

ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਹੈ ਤੇ ਅਨੇਕਾਂ ਗੱਡੀਆਂ ਤੈਅ ਸਮੇ ਤੋਂ ਪਛੜ ਕੇ ਚੱਲ ਰਹੀਆਂ ਹਨ। ਲੋਕ ਆਪਣੇ ਵਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜਬੂਰ ਹੋ ਰਹੇ ਹਨ। ਉਧਰ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ, ਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ ਤੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਕੱਪੜਿਆਂ ਚ ਲਪੇਟ ਕੇ ਘਰੋਂ ਨਿਕਲ ਰਹੇ ਹਨ । ਸਕੂਲੀ ਬੱਚੇ ਸਕੂਲ ਜਾਣ ਤੇ ਲੋਕ ਦਫਤਰ ਜਾਂ ਕੰਮਾਂ ਕਾਰਾਂ ਤੋਂ ਲੈਟ ਹੋ ਰਹੇ ਹਨ । ਕੁਛ ਲੋਕ ਇਸ ਠੰਡ ਦਾ ਚਾਹ ਦੀਆਂ ਚੁਸਕੀਆਂ ਨਾਲ ਆਨੰਦ ਵੀ ਮਾਣ ਰਹੇ ਹਨ ਤੇ ਅੱਗ ਬਾਲ ਕੇ ਠੰਡ ਤੋਂ ਬਚਣ ਦਾ ਯਤਨ ਕਰ ਰਹੇ ਹਨ ।

Story You May Like