The Summer News
×
Saturday, 11 May 2024

ਆਜ਼ਾਦੀ ਦੇ ਅਮ੍ਰਿਤ ਮਹਾਂਉਤਸਵ ਤਹਿਤ ਸਕੂਲੀ ਵਿਦਿਆਰਥੀਆਂ ਦੇ ਜ਼ਿਲਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਮਾਨਸਾ, 04 ਅਗਸਤ – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਆਜ਼ਾਦੀ ਦੇ ਅਮਿ੍ਰਤ ਮਹਾਂਉਤਸਵ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਨਸਾ ਵਿਖੇ ਸਕੂਲੀ ਵਿਦਿਆਰਥੀਆਂ ਦੇ ਜ਼ਿਲਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨਾਂ ਵਿੱਦਿਅਕ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਸੰਜੀਵ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਜਿੱਥੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ, ਉਥੇ ਉਨਾਂ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ।


ਨੋਡਲ ਅਫ਼ਸਰ ਸ਼੍ਰੀ ਪਰਵਿੰਦਰ ਸਿੰਘ ਨੇ ਮੁਕਾਬਲੇ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪੱਧਰੀ ਵਿੱਦਿਅਕ ਮੁਕਾਬਲਿਆਂ ਦੇ ਸਕਿੱਟ ਮੁਕਾਬਲਿਆਂ ’ਚ ਮਿਡਲ ਵਰਗ ਵਿੱਚੋਂ ਮੀਆਂ ਅਤੇ ਕਰੰਡੀ ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸੈਕੰਡਰੀ ਵਰਗ ਦੇ ਸਕਿੱਟ ਮੁਕਾਬਲਿਆਂ ਵਿੱਚ ਮੀਆਂ ਅਤੇ ਝੁਨੀਰ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਗੀਤ ਗਾਇਨ ਮੁਕਾਬਲਿਆਂ ਵਿੱਚ ਮਿਡਲ ਵਰਗ ਵਿੱਚੋਂ ਨੰਗਲ ਕਲਾਂ ਅਤੇ ਕੁਸਲਾ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਅਤੇ ਸੈਕੰਡਰੀ ਵਰਗ ਵਿੱਚ ਗੁੜੱਦੀ ਅਤੇ ਖ਼ਿਆਲਾ ਕਲਾਂ (ਕੰਨਿਆ) ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।


ਉਨਾਂ ਦੱਸਿਆ ਕਿ ਕੋਲਾਜ ਮੇਕਿੰਗ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਬਹਿਣੀਵਾਲ ਅਤੇ ਝੁਨੀਰ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸੈਕੰਡਰੀ ਵਰਗ ਵਿੱਚੋਂ ਝੁਨੀਰ ਅਤੇ ਬਰੇਟਾ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਨੰਗਲ ਕਲਾਂ ਅਤੇ ਗਾਗੋਵਾਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਅਤੇ ਸੈਕੰਡਰੀ ਵਰਗ ਵਿੱਚੋਂ ਨੰਗਲ ਕਲਾਂ ਅਤੇ ਹੀਰੋ ਖੁਰਦ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪੇਟਿੰਗ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਕੁਲਰੀਆਂ (ਮਾਡਲ) ਅਤੇ ਮੋਹਰ ਸਿੰਘ ਵਾਲਾ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸੈਕੰਡਰੀ ਵਰਗ ਵਿੱਚੋਂ ਗੁਰਨੇ ਕਲਾਂ ਅਤੇ ਕੁਲਰੀਆਂ (ਮਾਡਲ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।


ਨੋਡਲ ਅਫ਼ਸਰ ਨੇ ਦੱਸਿਆ ਕਿ ਲੇਖ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਕੁਲੈਹਰੀ ਨੇ ਪਹਿਲਾ ਸਥਾਨ ਅਤੇ ਸੈਕੰਡਰੀ ਵਰਗ ਵਿੱਚੋਂ ਅਹਿਮਦਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਕਰੰਡੀ ਅਤੇ ਨੰਗਲ ਕਲਾਂ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿੱਚੋਂ ਨੰਗਲ ਕਲਾਂ ਅਤੇ ਢੈਪਈ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਬੱਪੀਆਣਾ ਅਤੇ ਗੁਰਨੇ ਕਲਾਂ ਨੇ ਪਹਿਲਾ ਅਤੇ ਦੂਸਰਾ ਸਥਾਨ ਅਤੇ ਸੈਕੰਡਰੀ ਵਰਗ ਵਿੱਚੋਂ ਝੁਨੀਰ ਅਤੇ ਫਫੜੇ ਭਾਈਕੇ (ਕੰਨਿਆ) ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੋਰੀਓਗ੍ਰਾਫਰੀ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਦੋਦੜਾ ਅਤੇ ਬੁਰਜ ਹਰੀ ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿੱਚੋਂ ਮੱਲ ਸਿੰਘ ਵਾਲਾ ਅਤੇ ਫਫੜੇ ਭਾਈਕੇ (ਕੰਨਿਆ) ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸੁੰਦਰ ਲਿਖਾਈ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਬੱਪੀਆਣਾ ਅਤੇ ਅਹਿਮਦਪੁਰ ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਅਤੇ ਸੈਕੰਡਰੀ ਵਰਗ ਵਿੱਚੋਂ ਕੁਲਰੀਆਂ (ਮਾਡਲ) ਅਤੇ ਫਫੜੇ ਭਾਈਕੇ (ਕੰਨਿਆ) ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਲੋਗਨ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਗੁਰਨੇ ਕਲਾਂ ਅਤੇ ਨੰਗਲ ਕਲਾਂ ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿੱਚੋਂ ਨੰਗਲ ਕਲਾਂ ਅਤੇ ਭੁਪਾਲ ਸਕੂਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।


ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਪ੍ਰੀਤ ਕੌਰ ਅਤੇ ਬਲਵਿੰਦਰ ਸਿੰਘ ਬੁਢਲਾਡਾ (ਸਟੇਟ ਐਵਾਰਡੀ) ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਇੰਚਾਰਜ ਪਿ੍ਰੰਸੀਪਲ ਰਣਜੀਤ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਸਾਮਲ ਸਨ।


Story You May Like