The Summer News
×
Tuesday, 21 May 2024

ਕਣਕ ਦੀ ਬਿਜਾਈ ਕਰਦੇ ਸੁਪਰ ਸੀਡਰ ਵਿੱਚ ਸ਼ਾਰਟ ਸਰਕਟ ਹੋਣ ਨਾਲ ਅਤੇ ਟਰੈਕਟਰ ਅਤੇ ਸੀਡਰ ਸੜ ਕੇ ਸੁਆਹ

ਗੁਰਦਾਸਪੁਰ, 2 ਨਵੰਬਰ। ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਦੀ ਤਕਨੀਕ ਨੂੰ ਅਪਨਾਉਣ ਦੀ ਸਲਾਹ ਦੇ ਰਹੇ ਹਨ, ਲੇਕਿਨ ਜਿਲਾ ਗੁਰਦਾਸਪੁਰ ਦੇ ਇਕ ਕਿਸਾਨ ਲਈ ਅੱਜ ਸੁਪਰ ਸੀਡਰ ਹੀ ਮੁਸਾਬਿਤ ਬਣ ਗਿਆ। ਜਦ ਉਹ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ ਤਾ ਅਚਾਨਕ ਸੁਪੁਰ ਸੀਡਰ ਚ ਸ਼ਾਰਟ ਸਰਕਟ ਹੋਣ ਦੇ ਚਲਦੇ ਲੱਗੀ ਅੱਗ ਨਾਲ ਜਿਥੇ ਸੀਡਰ ਸੜ ਕੇ ਸਵਾਹ ਹੋ ਗਿਆ। ਉਥੇ ਹੀ ਲੱਖਾਂ ਦਾ ਟਰੈਕਟਰ ਵੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਚ ਆ ਗਿਆ। ਡਰਾਈਵਰ ਵੀ ਜਖਮੀ ਹੋ ਗਿਆ ਅਤੇ ਬਾਲ ਬਾਲ ਉਸਦੀ ਜਾਨ ਬਚੀ। ਉਥੇ ਹੀ ਪੀੜਤ ਕਿਸਾਨ ਜਿਥੇ ਲੱਖਾਂ ਰੁਪਏ ਦੇ ਨੁਕਸਾਨ ਨੂੰ ਲੈਕੇ ਤਰਲੇ ਮਾਰਦਾ ਨਜ਼ਰ ਆਇਆ, ਉਥੇ ਹੀ ਮੌਕੇ ਤੇ ਪਹੁਚੇ ਖੇਤੀਬਾੜੀ ਬਲਾਕ ਅਫਸਰ ਨੇ ਕਿਹਾ ਹੋਇਆ ਤਾ ਬਹੁਤ ਮਾੜਾ ਲੇਕਿਨ ਉਹ ਕੁਝ ਨਹੀਂ ਕਰ ਸਕਦੇ, ਆਪਣੀ ਰਿਪੋਰਟ ਬਣਾ ਆਲਾ ਅਧਿਕਾਰੀਆਂ ਨੂੰ ਭੇਜਣਗੇ ਲੇਕਿਨ ਐਸੀ ਘਟਨਾ ਦਾ ਵਿਭਾਗ ਜਾ ਸਰਕਾਰ ਵਲੋਂ ਕੁਝ ਮੁਆਵਜਾ ਤਹਿ ਨਹੀਂ ਹੈ |


ਟਰੈਕਟਰ ਨੂੰ ਅੱਗ ਲੱਗਣ ਦੀ ਘਟਨਾ ਹੈ ਗੁਰਦਾਸਪੁਰ ਦੇ ਪਿੰਡ ਕੋਟ ਮੌਲਵੀ ਜਿਥੇ ਕਿਸਾਨ ਆਪਣੇ ਟਰੈਕਟਰ ਅਤੇ ਸੁਪਰ ਸੀਡਰ ਨਾਲ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਸੀ ਤਾਂ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਸੁਪਰ ਸੀਡਰ ਅਤੇ ਜੋਡਿਅਰ ਟਰੈਕਟਰ ਸੜ ਕੇ ਸੁਆਹ ਹੋ ਗਿਆ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇਤ ਮਾਲਕ ਸੁਖਦੇਵ ਸਿੰਘ ਅਤੇ ਚਸ਼ਮਦੀਦ ਹਰਪਾਲ ਸਿੰਘ ਨੇ ਦੱਸਿਆ ਤੇ ਕਿ ਮੈਂ ਆਪਣੀ ਡਿਊਟੀ ਤੇ ਗਿਆ ਹੋਇਆ ਸੀ ਤਾਂ ਮੈਨੂੰ ਪਿੱਛੋਂ ਫੋਨ ਤੇ ਦੱਸਿਆ ਕਿ ਕਣਕ ਦੀ ਬਿਜਾਈ ਕਰਦੇ ਟਰੈਕਟਰ ਨੂੰ ਬਹੁਤ ਜ਼ਬਰਦਸਤ ਅੱਗ ਲੱਗੀ ਹੈ। ਉਨ੍ਹਾਂ ਕਿਹਾ ਕਿ ਜਦ ਮੈਂ ਆ ਕੇ ਦੇਖਿਆ ਤਾਂ ਮੇਰਾ ਟਰੈਕਟਰ ਅਤੇ ਸੁਪਰ ਸੀਡਰ ਪੂਰੀ ਤਰ੍ਹਾਂ ਨਾਲ ਜਲ ਚੁੱਕਾ ਸੀ। ਮੇਰੇ ਟਰੈਕਟਰ ਡਰਾਈਵਰ ਨੇ ਬਹੁਤ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਹੈ।ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਤਹਿਸੀਲਦਾਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਮੀਟਿੰਗ ਦਾ ਬਹਾਨਾ ਬਣਾ ਕੇ ਟਾਲਮਟੋਲ ਕੀਤਾ, ਉਪਰੰਤ ਸਬੰਧਤ ਖੇਤੀਬਾਡ਼ੀ ਵਿਭਾਗ ਦੇ ਬਲਾਕ ਅਫ਼ਸਰ ਦਿਲਬਾਗ ਸਿੰਘ ਸੋਹਲ ਨਾਲ ਫੋਨ ਤੇ ਮੌਕਾ ਵੇਖਣ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਟਰੈਕਟਰ ਸੁਪਰ ਸੀਡਰ ਦਾ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਹੁਣ ਕੀ ਕਰ ਸਕਦੇ ਹਾਂ।ਉਥੇ ਹੀ ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਦਿਲਬਾਗ ਸਿੰਘ ਸੋਹਲ ਮੌਕਾ ਵੇਖਣ ਪਹੁੰਚੇ।ਪੀਡ਼ਤ ਕਿਸਾਨ ਮਾਸਟਰ ਸੁਖਦੇਵ ਸਿੰਘ ਨੇ ਕਿਹਾ ਕਿ ਮੈਂ ਪਿਛਲੇ ਕਰੀਬ ਦੱਸ ਸਾਲ ਤੋਂ ਪਰਾਲੀ ਅਤੇ ਨਾੜ ਦੇ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀਬਾੜੀ ਕਰ ਰਿਹਾ ਹਾਂ ਪਰ ਅੱਜ ਮਹਿਕਮੇ ਦੇ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਕੇ ਅੱਸੀ ਕੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਕਿਸਾਨ ਆਪਣੇ ਖੇਤਾਂ ਵਿੱਚ ਰਹਿੰਦ ਖੂੰਹਦ ਨੂੰ ਅੱਗ ਲਗਾਉਂਦੇ ਹਨ ਤਾਂ ਮਹਿਕਮੇ ਦੇ ਅਧਿਕਾਰੀ ਤੁਰੰਤ ਉਸ ਖਿਲਾਫ ਕੇਸ ਦਰਜ਼ ਕਰ ਵੱਡੇ ਜੁਰਮਾਨੇ ਪਾਉਂਦੇ ਹਨ ।ਉਯਹ ਹੀ ਕਿਸਾਨ ਦਾ ਕਹਿਣਾ ਸੀ। ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ।


ਇਸ ਸਬੰਧੀ ਮੌਕੇ ਤੇ ਪੁੱਜੇ ਖੇਤੀਬਾੜੀ ਅਧਿਕਾਰੀ ਦਿਲਬਾਗ ਸਿੰਘ ਸੋਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਦ ਕਹਿਣਾ ਸੀ ਕਿਸਾਨ ਦਾ ਕਰੀਬ 95 ਪ੍ਰਤੀਸ਼ਤ ਨੁਕਸਾਨ ਹੋ ਚੁੱਕਾ ਹੈ ਲੇਕਿਨ ਮਹਿਜ ਮਾੜਾ ਹੋਣ ਤੋਂ ਇਲਾਵਾ ਕੋਈ ਠੋਸ ਜਵਾਬ ਨਹੀਂ ਦੇ ਸਕੇ ਅਤੇ ਅਖੀਰ ਚ ਜੋ ਹਰ ਵਿਭਾਗੀ ਅਧਿਕਾਰੀ ਦਾ ਬਿਆਨ ਹੁੰਦਾ ਹੈ ਉਵੇਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਰਿਪੋਰਟ ਬਣਾ ਕੇ ਆਪਣੇ ਆਲਾ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਕੋਸ਼ਿਸ਼ ਹੋਵੇਗੀ ਕਿ ਜੋ ਵੀ ਉੱਚਿਤ ਮੁਆਵਜਾ ਹੋਵੇਗਾ ਉਹ ਪੀਡ਼ਤ ਕਿਸਾਨ ਨੂੰ ਦਿੱਤਾ ਜਾਵੇ ।

Story You May Like