The Summer News
×
Monday, 20 May 2024

ਵਿਆਹ ਸਮਾਗਮ ਦੌਰਾਨ ਡੀ ਜੇ ਤੇ ਭੰਗੜਾ ਪਾਉਂਦੇ ਸਮੇਂ ਚੱਲੀ ਗੋਲੀ, ਇਕ ਦੀ ਮੌਤ

ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਝੁੱਗੀਆਂ ਕਾਲੂ ਵਿਖੇ ਵਿਆਹ ਸਮਾਗਮ ਦੌਰਾਨ ਅਤੇ ਭੰਗੜਾ ਪਾਉਂਦੇ ਸਮੇਂ ਨੌਜਵਾਨ ਨੂੰ ਗੋਲੀ ਲੱਗ ਗਈ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਦੇ ਇੰਚਾਰਜ ਏ ਐਸ ਆਈ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਾਬਕਾ ਸਰਪੰਚ ਚਾਨਣ ਸਿੰਘ ਪੁੱਤਰ ਕੁੰਦਨ ਸਿੰਘ ਦੇ ਲੜਕੇ ਧਰਮ ਸਿੰਘ ਦਾ ਵਿਆਹ ਸੀ ਅਤੇ ਦੇਰ ਰਾਤ ਵਿਆਹ ਸਮਾਗਮ ਵਿੱਚ ਨੌਜਵਾਨ ਭੰਗੜਾ ਪਾ ਰਹੇ ਸਨ ਇਸ ਦੌਰਾਨ  ਸਾਬਕਾ ਸਰਪੰਚ ਚਾਨਣ ਸਿੰਘ ਸਾਲੀ ਦਾ ਲੜਕਾ ਰਵੀ ਜੋ ਕਿ ਮੋਗੇ ਤੋਂ ਵਿਆਹ ਵਿਁਚ ਆਇਆ ਹੋਇਆ ਸੀ ਉਸ ਕੋਲ ਦਨਾਲੀ ਰਾਈਫਲ ਸੀ ਅਤੇ ਉਹ ਦਨਾਲੀ ਰਾਈਫਲ ਨਾਲ  ਗੋਲੀਆਂ ਚਲਾਉਣ ਲੱਗ ਪਿਆ ਇਸ ਦੌਰਾਨ ਰਵੀ ਨੂੰ ਗੋਲੀਆਂ ਚਲਾਉਣ ਤੋਂ ਰੋਕਣ ਲਈ ਸਾਬਕਾ ਸਰਪੰਚ ਚਾਨਣ ਸਿੰਘ ਦਾ ਜਵਾਈ ਗੁਰਦਿਁਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਨੌਸ਼ਹਿਰਾ ਪੰਨੂਆ  ਜੋ ਕਿ ਆਪਣੇ ਸਹੁਰੇ ਵਿਆਹ ਸਮਾਗਮ ਵਿਚ ਆਇਆ ਹੋਇਆ ਸੀ ਤਾਂ ਉਸ ਨੇ ਰਵੀ ਨੂੰ ਗੋਲਿਆ ਚਲੋਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਰਾਈਫਲ ਵਿਚੋਂ ਗੋਲੀ ਚੱਲ ਗਈ ਜਿਸ ਕਾਰਨ ਇਹ ਗੁਰਦਿਁਤ ਸਿੰਘ ਦੇ ਪੇਟ ਵਿੱਚੋ ਆਰ ਪਾਰ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਟਾਇਮ ਹੈ ਗੁਰਦਿਁਤ ਸਿੰਘ ਨੂੰ  ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ ਹੈ ਏ ਐਸ ਆਈ ਕ੍ਰਿਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਉਨ੍ਹਾਂ ਵੱਲੋਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤੀ ਗਈ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਮੈਂਬਰ ਜੋ ਬਿਆਨ ਦੇਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ  ਓਧਰ ਇਸ ਸਬੰਧੀ ਮ੍ਰਿਤਕ ਨੌਜਵਾਨ ਗੁਰਦਿੱਤ ਸਿੰਘ ਦੇ ਸਹੁਰੇ ਸਾਬਕਾ ਸਰਪੰਚ ਚਾਨਣ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਚਾਨਕ ਭੰਗੜਾ ਪਾਉਂਦੇ ਸਮੇਂ ਇਹ ਹਾਦਸਾ ਵਾਪਰਿਆ ਹੈ  ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ|

Story You May Like