The Summer News
×
Tuesday, 21 May 2024

ਟਰੈਕਟਰ ਟਰਾਲੀ ਪਲਟਣ ਦੇ ਨਾਲ ਪਿਉ ਪੁੱਤ ਦੀ ਮੌਤ

ਤਰਨਤਾਰਨ,  (ਬਲਜੀਤ ਸਿੰਘ) ਹਲਕਾ ਖਡੂਰ ਸਾਹਿਬ ਦੇ ਅਧੀਨ ਆਉਦੇ ਕਸਬਾ ਫਤਿਆਬਾਦ ਤੋ ਖੇਲੇ ਰੋਡ ਨੇੜੇ ਸੈਟ ਫਰਾਂਸ ਸਕੂਲ ਦੇ ਕੋਲ ਟਰੈਕਟਰ ਟਰਾਲੀ ਪਲਟਣ ਦੇ ਨਾਲ ਪਿਉ ਪੁੱਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲਿਆਂ ਦੀ ਪਹਿਚਾਣ ਰਣਜੀਤ ਸਿੰਘ ਉਮਰ ਤਕਰੀਬਨ 40, 42 ਸਾਲ ਅਤੇ ਇਸ ਦਾ ਪੁੱਤ ਜੋਬਣ ਸਿੰਘ ਉਮਰ ਤਕਰੀਬਨ 13,14 ਸਾਲ ਜੋ ਫਤਿਆਬਾਦ ਤੋ ਆਪਣੇ ਟਰੈਕਟਰ ਟਰਾਲੀ ਤੇ ਵਾਪਸ ਪਿੰਡ ਭੋਈਆ ਜਾ ਰਹੇ ਸੀ, ਜੋ ਪਿੱਛੋ ਪਿੰਡ ਰਾਮਪੁਰ ਝੀਤੇ ਨੇੜੇ ਅੰਮ੍ਰਿਤਸਰ ਦੇ ਵਸਨੀਕ ਸੀ। ਜੋ ਕੁਝ ਸਮੇਂ ਪਹਿਲਾਂ ਤੋ ਆਪਣੀ ਜਮੀਨ ਪਿੰਡ ਭੋਈਆ ਨੇੜੇ ਫਤਿਆਬਾਦ ਵਿਖੇ ਆ ਕੇ ਖੇਤੀਬਾੜੀ ਕਰ ਰਹੇ ਸਨ। ਮੋਕੇ ਦੇ ਗਵਾਹ ਨੇ ਦੱਸਿਆ ਕਿ ਟਰੈਕਟਰ ਟਰਾਲੀ ਦਾ ਕੰਟਰੋਲ ਵਿਗੜਨ ਨਾਲ ਟਰੈਕਟਰ ਟਰਾਲੀ ਪਲਟਣ ਨਾਲ ਮੋਕੇ ‘ਤੇ ਹੀ ਪਿਉ ਪੁੱਤ ਦੀ ਮੌਤ ਹੋ ਗਈ।

Story You May Like