The Summer News
×
Saturday, 27 April 2024

ਭਾਰਤ ‘ਚ ਸੋਨੇ ਦੀ ਵਧਦੀ ਮਹਿੰਗਾਈ ਹੋਣ ਕਰ ਕੇ ਜਾਣੋ ਇਸ ਦੀ ਮੰਗ ਘੱਟ ਕੇ ਕਿੰਨੀ ਹੋਈ

ਚੰਡੀਗੜ੍ਹ : ਸੋਨੇ ਦੀ ਮਹਿੰਗਾਈ ਵੱਧ ਗਈ ਹੈ। ਜਿਸ ਤੋਂ ਬਾਅਦ ਸੋਨੇ ਦੀ ਮੰਗ ਘੱਟ ਕੇ 18 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਵਿਸ਼ਵ ਗੋਲਡ ਕੌਂਸਲ ਦੇ ਅਨੁਸਾਰ, ਭਾਰਤ ‘ਚ ਸੋਨੇ ਦੀ ਮੰਗ 18 ਫੀਸਦੀ ਘੱਟ ਕੇ ਹੁਣ ਸਿਰਫ 135.5 ਟਨ ਰਹਿ ਗਈ ਹੈ। WGC ਯਾਨੀ ਕੀ World gold council  ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੀਮਤਾਂ ‘ਚ ਤੇਜ਼ੀ ਨਾਲ ਮੰਗ ‘ਚ ਕਮੀ ਆਈ ਹੈ। ਇਸ ਦੌਰਾਨ WGC ਵੱਲੋਂ ਮਿਲੀ ਹੋਰ ਜਾਣਕਾਰੀ ਅਨੁਸਾਰ ਜਨਵਰੀ-ਮਾਰਚ ‘ਚ ਸੋਨੇ ਦੀ ਮੰਗ ਮੁੱਲ ਦੇ ਹਿਸਾਬ ਨਾਲ 12 ਫੀਸਦੀ ਘੱਟ ਕੇ 61,550 ਕਰੋੜ ਰੁਪਏ ਰਹਿ ਗਈ। ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਇਹ ਅੰਕੜਾ 69,720 ਕਰੋੜ ਰੁਪਏ ਸੀ।


Story You May Like