The Summer News
×
Tuesday, 21 May 2024

ਗੁਰਾਇਆ ਵਿਖੇ ਨੈਸ਼ਨਲ ਹਾਈਵੇਅ 44 ਤੇ ਵਾਪਰੇ ਦਰਦਨਾਕ ਹਾਦਸੇ ਵਿਚ ਪੰਜ ਜ਼ਖ਼ਮੀ

ਗੁਰਾਇਆ  : ਗੁਰਾਇਆ ਵਿਖੇ ਨੈਸ਼ਨਲ ਹਾਈਵੇਅ 44 ਤੇ ਵਾਪਰੇ ਦਰਦਨਾਕ ਹਾਦਸੇ ਵਿਚ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ । ਜਿਨ੍ਹਾਂ ਵਿਚ ਦੋ ਗੰਭੀਰ ਰੂਪ ਚ ਜ਼ਖ਼ਮੀ ਹੋਏ ਹਨ  । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਹਰਭਜਨ ਗਿੱਲ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਮਾਲਪੁਰ ਗੇਟ ਨੇੜੇ  ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੇ ਸਰੀਏ ਨਾਲ ਲੱਦੇ ਟਰੱਕ ਮਗਰ ਇੱਕ ਸਕੌਰਪੀਓ ਗੱਡੀ  ਜਾ ਟਕਰਾਈ ਜਿਸ ਨਾਲ  ਗੱਡੀ ਵਿੱਚ ਸਵਾਰ ਪੰਜ ਲੋਕ ਜ਼ਖ਼ਮੀ ਹੋ ਗਏ ਉਨ੍ਹਾਂ ਦੱਸਿਆ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਟਰੱਕ  ਪਿੱਛੇ  ਲੱਦੇ ਹੋਏ ਸਰੀਏ   ਵਿੱਚ ਜਾ ਵੱਜੀ ਉਨ੍ਹਾਂ ਦੱਸਿਆ  ਟਰੱਕ ਚੱਲ ਰਿਹਾ ਸੀ ਗੱਡੀ ਪਿੱਛੋਂ ਆ ਕੇ ਵੱਜੀ ਹੈ  ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਦੇ ਦੋਨੋਂ ਏਅਰਬੈਗ ਖੁੱਲ੍ਹ ਗਏ ਗੱਡੀ ਸਵਾਰ ਜ਼ਖ਼ਮੀਆਂ ਨੂੰ ਕਾਫ਼ੀ ਮੁਸ਼ੱਕਤ ਬਾਅਦ ਗੱਡੀ ਵਿੱਚੋਂ ਕੱਢ ਕੇ ਇੱਕ ਸੌ ਅੱਠ ਐਂਬੂਲੈਂਸ ਦੀ ਮਦਦ ਨਾਲ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ  ਤਫਤੀਸ਼ ਕੀਤੀ ਜਾ ਰਹੀ ਹੈ ।

Story You May Like