The Summer News
×
Tuesday, 21 May 2024

ਜਗਰਾਉੰ-ਲੁਧਿਆਣਾ ਹਾਈਵੇਅ 'ਤੇ ਓਵਰਬ੍ਰਿਜ ਤੋਂ ਡਿੱਗੀ ਫਾਰਚੂਨਰ, ਚਾਲਕ, ਪਤਨੀ ਤੇ ਬੇਟੀ ਜ਼ਖਮੀ

ਜਗਰਾਓ, 13 ਦਸੰਬਰ (ਹੇਮ ਰਾਜ ਬੱਬਰ, ਰਜਨੀਸ਼ ਬਾਂਸਲ) : ਜਗਰਾਓ ਲੁਧਿਆਣਾ ਹਾਈਵੇ 'ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋ ਬਚਾਅ ਹੋ ਗਿਆ, ਜਦੋਂ ਇਕ ਲਗਜਰੀ ਫਾਰਚੂਨਰ ਕਾਰ ਪਹਿਲਵਾਨ ਢਾਬੇ ਨੇੜੇ ਬਣੇ ਓਵਰਬ੍ਰਿਜ ਤੇ ਬਣੇ ਫੁੱਟਪਾਥ ਨਾਲ ਟਕਰਾ ਕੇ ਫੁੱਟਪਾਥ ਦੀ ਰੇਲਿੰਗ ਤੋੜਦੀ ਹੋਈ ਥੱਲੇ ਆ ਡਿੱਗੀ। ਜਿਸ ਦੇ ਚਲਦੇ ਕਾਰ ਵਿਚ ਸਵਾਰ ਕਾਰ ਚਾਲਕ ਤੇ ਉਸਦੀ ਪਤਨੀ ਸਮੇਤ ਇਕ ਬੇਟੀ ਦਾ ਜਾਨੀ ਨੁਕਸਾਨ ਹੋਣ ਤੋ ਬਚਾਅ ਹੋ ਗਿਆ ਤੇ ਤਿੰਨੇ ਪਰਿਵਾਰਿਕ ਮੈਂਬਰਾਂ ਨੂੰ ਇਲਾਜ ਲਈ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਇਸ ਮੌਕੇ ਇਸ ਹਾਦਸੇ ਦੀਆਂ ਤਸਵੀਰਾ ਜਿੱਥੇ cctv ਵਿੱਚ ਕੈਦ ਹੋ ਗਈਆਂ, ਤੇ ਇਹ ਤਸਵੀਰਾਂ ਪੂਰੀਆਂ ਡਰਾਉਣ ਵਾਲੀਆਂ ਹਨ ਤੇ ਇਸ ਤਰ੍ਹਾਂ ਇਕ ਕਾਰ ਨੂੰ ਓਵਰਬ੍ਰਿਜ ਤੋ ਥੱਲੇ ਡਿੱਗਦੀ ਦੇਖ ਹਰ ਕਿਸੇ ਦਾ ਦਿਲ ਜਰੂਰ ਦਹਿਲ ਜਾਵੇਗਾ। ਕਾਰ ਦੀਆਂ ਧੱਜੀਆਂ ਉੱਡਦੀਆਂ ਸਾਫ ਦੇਖੀਆਂ ਜਾ ਸਕਦੀਆਂ ਹਨ।


ਇਸ ਮੌਕੇ ਬੱਸ ਸਟੈਂਡ ਚੌਂਕੀ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਤੇਜ ਰਫ਼ਤਾਰ ਫਾਰਚੂਨਰ ਕਾਰ ਨਵਤੇਜ ਸਿੰਘ ਨਾਮ ਦਾ ਆਦਮੀ ਚਲਾ ਰਿਹਾ ਸੀ ਤੇ ਉਸਦੇ ਨਾਲ ਉਸਦੀ ਪਤਨੀ ਤੇ ਬੇਟੀ ਵੀ ਕਾਰ ਵਿਚ ਸਵਾਰ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵਤੇਜ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ੰਸਿਆ ਕਿ ਕਾਰ ਸਵਾਰ ਨਵਤੇਜ ਸਿੰਘ ਦਿਲ ਦਾ ਮਰੀਜ ਹੈ ਤੇ ਆਪਣੀ ਦਵਾਈ ਲੈਣ ਲਈ ਮੋਗੇ ਗਿਆ ਸੀ ਤੇ ਵਾਪਸੀ ਸਮੇਂ ਜਗਰਾਓਂ ਓਵਰਬ੍ਰਿਜ ਤੇ ਕਾਰ ਚਾਲਕ ਨੂੰ ਅਟੈਕ ਆਇਆ ਤੇ ਉਸ ਕਾਰਨ ਕਾਰ ਆਊਟ ਆਫ ਕੰਟਰੋਲ ਹੋ ਗਈ ਤੇ ਓਵਰਬ੍ਰਿਜ ਤੇ ਬਣੇ ਫੁੱਟਪਾਥ ਤੋੜਦੀ ਹੋਈ ਓਵਰਬਰਿਜ ਤੋਂ ਥੱਲੇ ਆ ਡਿੱਗੀ। ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਹਾਦਸੇ ਨੇ ਨੇੜੇ ਤੇੜੇ ਦੇ ਲੋਕਾਂ ਨੂੰ ਪੂਰੀ ਤਰਾਂ ਦਹਿਲਾ ਦਿੱਤਾ।

Story You May Like