The Summer News
×
Tuesday, 21 May 2024

ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ

ਤਰਨਤਾਰਨ,31 ਅਕਤੂਬਰ (ਬਲਜੀਤ ਸਿੰਘ) ਜਿਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਸ਼ਕਰੀ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਨੂੰ ਸ਼ਾਟ ਸਰਕਟ ਕਾਰਨ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮੇਜਰ ਸਿੰਘ ਪੁੱਤਰ ਮਕਬੂਲ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਅਸੀ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਹਾ, ਉਹ ਪੱਟੀ ਵਿਖੇ ਮਿਸਤਰੀ ਨਾਲ ਦਿਹਾੜੀ ਕਰਨ ਗਿਆ ਸੀ ਬੇਟਾ ਮੋਟਰਸਾਈਕਲ ਦੀ ਦੁਕਾਨ ਤੇ ਕੰਮ ਕਰਦਾ ਉਥੇ ਗਿਆ ਸੀ। ਮੇਰੀ ਪਤਨੀ ਵੀ ਝੋਨੇ ਖੇਤਾ ਵਿੱਚ ਝੁਗਨ ਗਈ ਸੀ ਤਾਂ ਇਸ ਦੌਰਾਨ ਘਰ ਵਿੱਚ ਬਿਜਲੀ ਦੇ ਸਰਕਟ ਕਾਰਨ ਅਚਾਨਕ ਅੱਗ ਲੱਗਣ ਨਾਲ ਜਦ ਧੂੰਆਂ ਕਮਰੇ ਤੋਂ ਬਾਹਰ ਨਿਕਲਿਆ ਤਾਂ ਪਿੰਡ ਵਾਸੀਆਂ ਨੇ ਬੜੀ ਜਹਿਦੋ ਜਹਿਦ ਨਾਲ ਅੱਗ ਬੁਝਾਈ। ਪੀੜਤ ਵਿਅਕਤੀ ਨੇ ਦੱਸਿਆ ਕਿ ਜਦ ਉਸ ਨੇ ਆ ਕੇ ਦੇਖਿਆ ਤਾਂ ਸਾਡਾ ਟੀਵੀ, ਡਿਸ਼ ,ਫਰਿਜ,ਪੇਟੀ ਵਿੱਚ ਪਏ ਕਪੜੇ, ਰਜਾਈਆਂ, ਕਬਲ, ਸਭ ਸੜ ਕੇ ਸੁਆਹ ਹੋ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਨੇ ਇਹ ਆਪਣੇ ਘਰ ਦਾ ਸਾਰਾ ਸਾਮਾਨ ਮਿਹਨਤ ਮਜ਼ਦੂਰੀ ਕਰ ਕੇ ਬੜੀ ਹੀ ਮੁਸ਼ਕਲ ਨਾਲ ਬਣਾਇਆ ਸੀ, ਪਰ ਬਿਜਲੀ ਦੇ ਇਕ ਸ਼ਾਰਟ ਸਰਕਟ ਨੇ ਉਨ੍ਹਾਂ ਦੇ ਘਰ ਦਾ ਸਾਰਾ ਕੁਝ ਹੀ ਸਾੜ ਕੇ ਸੁਆਹ ਕਰ ਦਿੱਤਾ ਹੈ।  ਪੀਡ਼ਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਪਹਿਲਾਂ ਵਾਂਗ ਸਹੀ ਚੱਲ ਸਕੇ।

Story You May Like