The Summer News
×
Tuesday, 21 May 2024

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਆਰਚਰੀ ਕੋਚ ਵਜੋਂ ਸੇਵਾ ਨਿਭਾਅ ਚੁੱਕੇ ਜੀਵਨਜੋਤ ਸਿੰਘ ਤੇਜਾ ਨੂੰ ਦਰੋਣਾਚਾਰੀਆ ਐਵਾਰਡ ਨਾਲ ਕੀਤਾ ਸਨਮਾਨਿਤ

ਪਟਿਆਲਾ, 2 ਦਸੰਬਰ : ਪਟਿਆਲਾ ਪੰਜਾਬੀ ਯੂਨੀਵਰਸਿਟੀ ਵਿਖੇ ਤੀਰ ਅੰਦਾਜ਼ੀ ਦੇ ਕੋਚ ਵਜੋਂ ਸੇਵਾ ਨਿਭਾਅ ਚੁੱਕੇ ਜੀਵਨਜੋਤ ਸਿੰਘ ਤੇਜਾ ਨੂੰ ਦੇਸ਼ ਦੇ ਰਾਸ਼ਟਰ ਪਤੀ ਨੇ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਤ ਕੀਤਾ ਦਰੋਣਾਚਾਰੀਆ ਐਵਾਰਡ ਮਿਲਣ ਤੋਂ ਬਾਅਦ ਅੱਜ ਜੀਵਨਜੋਤ ਸਿੰਘ ਤੇਜਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ।


ਯੂਨੀਵਰਸਿਟੀ ਦੇ ਖਿਡਾਰੀਆਂ ਅਤੇ ਕੋਚਾਂ ਨੇ ਭੰਗੜੇ ਪਾ ਕੇ ਜੀਵਨਜੋਤ ਸਿੰਘ ਤੇਜਾ ਨੂੰ ਸਨਮਾਨਤ ਕੀਤਾ ਰਾਸ਼ਟਰਪਤੀ ਦਰੋਣਾਚਾਰੀਆ ਐਵਾਰਡ ਹਾਸਲ ਕਰਕੇ ਯੂਨੀਵਰਸਿਟੀ ਦੇ ਵਿਹੜੇ ਵਿੱਚ ਪਹੁੰਚੇ ਕੋਚ ਜੀਵਨਜੋਤ ਸਿੰਘ ਤੇਜਾ ਦਾ ਖਿਡਾਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਨੇ ਕਿਹਾ ਕਿ ਇਹ ਮੁਕਾਮ ਹਾਸਲ ਕਰਨ ਲਈ ਉਹਨਾਂ ਨੇ ਖਿਡਾਰੀਆਂ ਨੂੰ ਦਿਨ ਰਾਤ ਮਿਹਨਤ ਕਰਕੇ ਓਲੰਪਿਕ ਵਿਚ ਪਹੁੰਚਾ ਕੇ ਦੇਸ਼ ਲਈ ਮੈਡਲ ਪ੍ਰਾਪਤ ਕੀਤੇ। ਜਿਸ ਦੇ ਨਤੀਜੇ ਵਜੋਂ ਅੱਜ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਤ ਕੀਤਾ ਗਿਆ।


ਇਸ ਮੌਕੇ ਉਹਨਾਂ ਦੇ ਨਾਲ ਮਿਲਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਕੰਗ ਨੇ  ਦਰੋਣਾਚਾਰੀਆ ਐਵਾਰਡ ਮਿਲਣ ਤੋਂ ਬਾਅਦ ਜੀਵਨਜੋਤ ਸਿੰਘ ਤੇਜਾ ਨੂੰ ਵਧਾਈ ਦਿੱਤੀ, ਉਥੇ ਹੀ ਕਿਹਾ ਕਿ ਅੱਜ ਪੰਜਾਬ ਵਿਚ ਖੇਡਾਂ ਦਾ ਸਤਰ ਬਹੁਤ ਗਿਰ ਗਿਆ ਅਤੇ ਇਹੋ ਜਿਹੀਆਂ ਉਪਲਭਦੀਆ ਹਾਸਲ ਕਰਨ ਤੋਂ ਬਾਅਦ ਵੀ ਸਾਰੇ ਇੱਕ ਮੰਚ ਇਕੱਠੇ ਹੋ ਕੇ ਇਹੋ ਜਿਹੇ ਕੋਚਾਂ ਦਾ ਸਨਮਾਨ ਨਹੀਂ ਕਰਦੇ। ਉਹਨਾਂ ਕਿਹਾ ਕਿ ਜੀਵਨਜੋਤ ਸਿੰਘ ਤੇਜਾ ਨੂੰ ਆਪਣੇ ਕੋਚਿੰਗ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਜਾਣ ਦੀ ਲੋੜ ਕਿਉਂ ਪੈ ਗਈ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਕੋਚ ਦੀ ਕੋਈ ਵੀ ਸਾਰ ਨਹੀਂ ਲਈ।

Story You May Like