The Summer News
×
Monday, 20 May 2024

ਜਿੰਮੀ ਸ਼ੇਰਗਿੱਲ ਨਾਲ ਇੰਨ੍ਹਾਂ ਅਦਾਕਾਰਾਂ ਨੇ ਮੁੰਬਈ ਵਿੱਚ ਸਿੱਧੂ ਮੂਸੇ ਵਾਲਾ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸਾਰੀ ਦੁਨੀਆ ਸਦਮੇ ਵਿੱਚ ਹੈ। ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਕਈ ਅਦਾਕਾਰ, ਸਿਆਸਤਦਾਨ ਅਤੇ ਕਲਾਕਾਰ ਉਸ ਦੇ ਘਰ ਪਹੁੰਚੇ। ਇਕਲੋਤੇ ਮਾਪਿਆਂ ਦੇ ਪੁੱਤ ਦੇ ਜਾਣ ‘ਤੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਅਤੇ ਮਾਪਿਆਂ ਨੂੰ ਸਹਾਰਾ ਦੇਣ ਦੁਨੀਆ ਭਰ ਦੇ ਲੋਕ ਆਏ।



ਇਸ ਦੌਰਾਨ ਜੋ ਮੂਸੇਵਾਲਾ ਦੇ ਘਰ ਨਹੀਂ ਪਹੁੰਚ ਸਕੇ ਤਾਂ ਉਹਨਾਂ ਨੇ ਸਿੱਧੂ ਦੀ ਤਸਵੀਰ ਲਗਾ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਵੇਂ ਕਿ ਜਿੰਮੀ ਸ਼ੇਰਗਿੱਲ, ਸਲੀਮ ਮਰਚੈਂਟ ਅਤੇ ਗੁਰਪ੍ਰੀਤ ਕੌਰ ਚੱਢਾ ਨੇ ਮੁੰਬਈ ਵਿੱਚ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਸਿੱਧੂ ਨੂੰ ਚਾਹੁਣ ਵਾਲੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਸਿੱਧੂ ਨੂੰ ਅਲੱਗ ਅਲੱਗ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ।


Story You May Like