The Summer News
×
Tuesday, 21 May 2024

ਪੰਜਾਬ ਵਿਚ ਅੱਜ ਤੋਂ ਹੋਰ ਛਿੜੇਗਾ ਕਾਂਬਾ, ਜਾਣੋ ਕਿਵੇਂ ਰਹੇਗਾ ਮੌਸਮ ਦਾ ਹਾਲ

ਚੰਡੀਗੜ : ਪੰਜਾਬ ਵਿਚ ਅੱਜ ਤੋਂ ਹੋਰ ਕਾਂਬਾ ਛਿੜੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ ਤੇ ਜੰਮੂ-ਕਸ਼ਮੀਰ ਵਿਚ ਸਰਦੀ ਹੋਰ ਵਧੇਗੀ। ਦਿੱਲੀ ਵਿਚ ਵੀ ਸਰਦੀ ਹੋਰ ਵੱਧਣ ਦੀ ਚਿਤਾਵਨੀ ਦਿੱਤੀ।ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿਚ ਪੂਰੇ ਉਤਰੀ ਭਾਰਤ ਦੇ ਭਾਰੀ ਸੀਤ ਲਹਿਰ ਦੀ ਲਪੇਟ ਵਿਚ ਆਉਣ ਦੀ  ਚਿਤਾਵਨੀ ਦਿੱਤੀ। ਕਸ਼ਮੀਰ ਵਿਚ ਤਾਪਮਾਨ ਜਮਾਓ ਬਿੰਦੂ ਤੋਂ ਵੀ ਹੇਠਾਂ ਡਿੱਗਾ। ਡੱਲ ਝੀਲ ਦਾ ਅੰਦਰੂਨੀ ਹਿੱਸਾ ਠੰਢ ਨਾਲ ਜੰਮਿਆ ਗਿਆ ਹੈ। ਪੰਜਾਬ ਵਿਚ ਬਠਿੰਡਾ ਐਤਵਾਰ ਨੂੰ ਸਭ ਤੋਂ ਠੰਢਾ ਰਿਹਾ।

Story You May Like