The Summer News
×
Saturday, 11 May 2024

SBI ਬੈਂਕ ਨੇ FDs ਨੂੰ ਲੈ ਕੇ ਲਿਆ ਇਹ ਫੈਸਲਾ, ਜਾਣੋ

ਚੰਡੀਗੜ੍ਹ : ਭਾਰਤੀ ਸਟੇਟ ਬੈਂਕ ਨੇ ਇਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਇਹ ਜਾਣਕਾਰੀ ਦਿੱਤੀ ਕੀ 10 ਮਈ ਤੋਂ ਨਵੀਆਂ ਦਰਾਂ ਲਾਗੂ ਕੀਤੀਆਂ ਜਾਣਗੀਆਂ। ਬੈਂਕ ਨੇ 2 ਕਰੋੜ ਰੁਪਏ ਤੇ ਇਸ ਤੋਂ ਵੱਧ ਦੇ ਘਰੇਲੂ ਬਲਕ ਫਿਕਸਡ ਡਿਪਾਜ਼ਿਟ ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਮੰਗਲਵਾਰ ਨੂੰ ਵਾਧੇ ਤੋਂ ਬਾਅਦ, ਸੱਤ ਦਿਨਾਂ ਤੋਂ 45 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ ਜਮ੍ਹਾ ‘ਤੇ ਸਿਰਫ ਤਿੰਨ ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗੈ ਕਿਉਂਕਿ ਬੈਂਕ ਨੇ ਇਸ ਬਰੈਕਟ ‘ਤੇ ਵਿਆਜ ਨਹੀਂ ਵਧਾਇਆ ਹੈ।


ਇਸ ਦੌਰਾਨ 46 ਦਿਨਾਂ ਤੋਂ 149 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ FD ‘ਤੇ ਹੁਣ 50 ਆਧਾਰ ਅੰਕ ਜ਼ਿਆਦਾ ਯਾਨੀ 3.5 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ।  ਇਸ ਤੋਂ ਇਲਾਵਾ, ਨਵੇਂ ਬਦਲਾਅ ਤੋਂ ਬਾਅਦ, 180 ਦਿਨਾਂ ਤੋਂ 210 ਦਿਨਾਂ ਦੀ ਮਿਆਦ ਵਾਲੀ FD ‘ਤੇ 3.50 ਪ੍ਰਤੀਸ਼ਤ ਵਿਆਜ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 211 ਦਿਨਾਂ ਤੋਂ ਵੱਧ ਅਤੇ ਇੱਕ ਸਾਲ ਤੋਂ ਘੱਟ ਦੀ ਐਫਡੀ ‘ਤੇ 3.75 ਫੀਸਦੀ, ਜਦੋਂ ਕਿ ਇੱਕ ਸਾਲ ਤੋਂ ਵੱਧ ਅਤੇ ਦੋ ਸਾਲ ਤੋਂ ਘੱਟ ਦੀ ਐਫਡੀ ‘ਤੇ ਚਾਰ ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।


Story You May Like