The Summer News
×
Tuesday, 21 May 2024

ਬਟਾਲਾ ਨੇੜੇ ਸਕੂਟਰੀ ਨੂੰ ਬਚਾਉਂਦਿਆਂ ਮਿਨੀ ਬੱਸ ਖੇਤਾਂ 'ਚ ਪਲਟੀ, 2 ਸਵਾਰੀਆਂ ਜ਼ਖ਼* ਮੀ

ਬਟਾਲਾ :  (ਵਿੱਕੀ ਮਲਿਕ) ਬਟਾਲਾ ਤੋਂ ਧਿਆਨਪੁਰ ਵਾਇਆ ਅਕਰਪੁਰਾ ਜਾ ਰਹੀ ਮਿਨੀ ਬੱਸ ਪਿੰਡ ਅਮਰਪੁਰਾ ਨੇੜੇ ਇੱਕ ਸਕੂਟਰੀ ਸਵਾਰਾਂ ਨੂੰ ਬਚਾਉਂਦਿਆਂ ਖੇਤਾਂ 'ਚ ਪਲਟ ਗਈ ਹੈ। ਬੱਸ ਪਲਟਣ ਦੇ ਨਾਲ ਦੋ ਸਵਾਰੀਆਂ ਜ਼ਖ*ਮੀ ਹੋ ਗਈਆਂ ਜਿਨ੍ਹਾਂ ਚੋਂ ਇਕ ਬਜ਼ੁਰਗ ਅਤੇ ਇੱਕ ਔਰਤ ਹੈ ਉਥੇ ਹੀ ਸਥਾਨਿਕ ਲੋਕਾਂ ਨੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਉਥੇ ਹੀ ਸਥਾਨਿਕ ਲੋਕਾਂ ਨੇ ਦੱਸਿਆ ਕਿ ਬਸ ਕੰਡਕਟਰ ਬੱਸ ਚਲਾ ਰਿਹਾ ਸੀ ਅਤੇ ਬਟਾਲਾ ਤੋ ਧਿਆਨਪੁਰ ਜਾ ਰਹੀ ਨਿੱਜੀ ਕੰਪਨੀ ਦੀ ਮਿਨੀ ਬੱਸ ਜਦ ਪਿੰਡ ਅਕਰਪੁਰਾ ਨੇੜੇ ਪੁੱਜੀ ਤਾਂ ਅੱਗੋਂ ਆ ਰਹੀ ਸਕੂਟਰੀ ਨੂੰ ਬਚਾਉਂਦਿਆਂ ਬਸ ਚਲਾ ਰਹੇ ਕੰਡਕਟਰ ਤੋਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਖੇਤਾਂ 'ਚ ਪਲਟ ਗਈ। ਆਸ ਪਾਸ ਦੇ ਲੋਕਾਂ ਨੇ ਜੱਦੋ ਜਹਿਦ ਦੇ ਨਾਲ ਸਵਾਰੀਆਂ ਨੂੰ ਬੱਸ ਚੋਂ ਬਾਹਰ ਕੱਢਿਆ ਅਤੇ ਜ਼ਖ਼*ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਬਟਾਲਾ ਲਈ ਭੇਜਿਆ ਗਿਆ।

Story You May Like