The Summer News
×
Tuesday, 21 May 2024

ਪਾਲੀਵੁੱਡ ਸਿਤਾਰੇ ਕਿਹੜੇ ਹਾਲਾਤਾਂ ਨੂੰ ਦੇਖ ਕੇ ਹੋਏ ਚਿੰਤਿਤ

ਅੰਮ੍ਰਿਤਪਾਲ ਦੇ ਮਾਮਲੇ ਦੇ ਚਲਦਿਆਂ ਪੰਜਾਬ ਦਾ ਮਾਹੌਲ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪੁਲਿਸ ਹਾਲੇ ਤੱਕ ਅੰਮ੍ਰਿਤਪਾਲ ਦੀ ਤਲਾਸ਼ ਵਿੱਚ ਜੁੱਟੀ ਹੋਈ ਹੈ। ਇਸ ਵਿਚਾਲੇ ਪੰਜਾਬੀ ਫਿਲਮ ਉਦਯੋਗ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਚਿੰਤਾ ਜ਼ਾਹਿਰ ਕੀਤੀ ਹੈ। 


ਦਿਲਜੀਤ ਦੋਸਾਂਝ ਤੋਂ ਬਾਅਦ ਕਰਨ ਔਜਲਾ, ਤਰਸੇਮ ਜੱਸੜ, ਮਨਕੀਰਤ ਔਲਖ, ਜਸਕਰਨ ਗਿੱਲ ਤੇ ਕੌਰ ਬੀ ਵਰਗੇ ਪੰਜਾਬੀ ਸਿਤਾਰੇ ਇਸ ਉੱਪਰ ਪੋਸਟਾਂ ਸਾਂਝੀਆਂ ਕਰਕੇ ਆਪਣੀ ਚਿੰਤਾ ਜਤਾ ਰਹੇ ਹਨ। ਗਾਇਕਾ ਕੌਰ ਬੀ ਵੱਲੋਂ ਵੀ ਪੰਜਾਬ ਦੇ ਹਾਲਾਤਾਂ ਨੂੰ ਲੈ ਇਕ ਪੋਸਟ ਸਾਂਝੀ ਕੀਤੀ ਗਈ ਹੈ। ਗਾਇਕਾ ਨੇ ਪੋਸਟ ਸਾਂਝੀ ਕਰ ਲਿਖਿਆ, ਮੇਹਰ ਕਰੀਂ ਸੱਚੇ ਪਾਤਸ਼ਾਹ, ਇਸ ਤੋਂ ਇਲਾਵਾ ਗਾਇਕ ਮਨਕੀਰਤ ਔਲਖ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦਿਆਂ ਲਿਖਿਆ ਹੈ, "ਵਾਹਿਗੂਰੁ ਜ਼ਿੰਦਾ ਰੱਖਿਓ ਹਰ ਕਿਸੇ ਦੇ ਖੁਆਬ ਨੂੰ... ਨਜ਼ਰ ਨਾ ਲੱਗੇ ਮੇਰੇ ਰੰਗਲੇ ਪੰਜਾਬ ਨੂੰ", ਗਾਇਕ ਜਸਕਰਨ ਗਿੱਲ ਦੀ ਪੋਸਟ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਦੇਖੀ ਗਈ। ਉਨ੍ਹਾਂ ਇੰਸਟਾਗ੍ਰਾਮ ਪੋਸਟ ਸਾਂਝੀ ਕਰ ਆਪਣਾ ਗੁੱਸਾ ਬਿਆਨ ਕੀਤਾ।ਇਸ ਤੋਂ ਪਹਿਲਾਂ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਪੰਜਾਬ ਮੇਰਾ ਰਹੇ ਵੱਸਦਾ.., ਗਾਇਕ ਤਰਸੇਮ ਜੱਸੜ ਨੇ ਵੀ ਇੰਸਟਾ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ, ਮਾਲਕ ਮੇਹਰ ਕਰੇ, ਕ੍ਰਿਪਾ ਰੱਖੇ ਪੰਜਾਬ 'ਤੇ।


ਇਸ ਤੋਂ ਇਲਾਵਾ ਕਰਨ ਔਜਲਾ ਵੱਲੋਂ ਵੀ ਪੰਜਾਬ ਦੇ ਹਾਲਾਤਾਂ ਉੱਪਰ ਚਿੰਤਾ ਪ੍ਰਗਟਾਉਂਦੇ ਹੋਏ ਪੋਸਟ ਸਾਂਝੀ ਕੀਤੀ ਗਈ। ਔਜਲਾ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਲਿਖਿਆ, ਬਿਨਾਂ ਸੋਚੇ ਤੁਰਿਆਂ ਨੂੰ ਨੇੜੇ ਕੀ ਤੇ ਦੂਰ ਕੀ... ਪਹਿਲਾਂ ਦੁੱਖ ਭੁੱਲਿਆ ਨੀ, ਹੋਰ ਹੋਣਾ ਚੂਰ ਕੀ... ਉਨੂੰ ਹੀ ਪਤਾ ਹੁੰਦਾ ਜਿਹੜਾ ਹੁੰਦਾ, ਮਜ਼ਬੂਰ ਕੀ... ਪੰਜਾਬ ਤੇ ਪੰਜਾਬ ਦੀਆਂ ਮਾਵਾਂ ਦਾ ਕਸੂਰ ਕੀ ?

Story You May Like