The Summer News
×
Thursday, 16 May 2024

ਜਗਰਾਓਂ 'ਚ 10ਵੀਂ ਦੇ 27 ਵਿਦਿਆਰਥੀਆਂ ਕਿਉਂ ਨਹੀਂ ਦੇ ਪਾਏ ਆਪਣਾ ਬੋਰਡ ਦਾ ਇਮਤਿਹਾਨ, ਪੜ੍ਹੋ ਪੂਰੀ ਖਬਰ

ਜਗਰਾਓ, 24 ਮਾਰਚ : ਜਗਰਾਓ ਦੇ ਪਿੰਡ ਕਾਉਂਕੇ ਕਲਾਂ ਦੇ ਇਕ ਪ੍ਰਾਈਵੇਟ ਸਕੂਲ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵਿਚ ਪੜ੍ਹਦੇ ਦਸਵੀਂ ਦੇ 27 ਵਿਦਆਰਥੀਆਂ ਦਾ ਭਵਿੱਖ ਉਸ ਵੇਲੇ ਦਾਅ ਤੇ ਲੱਗ ਗਿਆ, ਜਦੋਂ ਇਹ ਸਾਰੇ ਵਿਦਿਆਰਥੀ ਜਗਰਾਓ ਵਿਖੇ ਬਣਾਏ ਗਏ ਸੈਂਟਰ ਖਾਲਸਾ ਸਕੂਲ ਆਪਣਾ ਪੰਜਾਬੀ ਏ ਦਾ ਪੇਪਰ ਦੇਣ ਪਹੁੰਚੇ ਤਾਂ ਅੱਗੋ ਪੇਪਰ ਲੈਣ ਵਾਲਿਆਂ ਨੇ ਉਨਾਂ ਨੂੰ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਕਿ ਤੁਹਾਡੇ ਤਾਂ ਰੋਲ ਨੰਬਰ ਹੀ ਉਨਾਂ ਕੋਲ ਹੀ ਮੌਜੂਦ ਨਹੀਂ ਹਨ ਤੇ ਜਿਹੜੇ ਰੋਲ ਨੰਬਰ ਇਨ੍ਹਾਂ ਵਿਦਿਆਰਥੀਆਂ ਕੋਲ ਹੱਥ ਵਿਚ ਫੜੇ ਹੋਏ ਸਨ, ਉਹ ਤਾਂ ਸਕੂਲ ਵਲੋਂ ਲਿਖੇ ਫਰਜ਼ੀ ਸਨ।


ਇਸ ਮੌਕੇ ਸਾਰੇ ਵਿਦਿਆਰਥੀਆਂ ਨੇ ਤੇ ਉਨਾਂ ਦੇ ਮਾਪਿਆਂ ਨੇ ਜਿੱਥੇ ਆਪਣੇ ਸਕੂਲ ਖ਼ਿਲਾਫ਼ ਬੱਚਿਆਂ ਦਾ ਭਵਿੱਖ ਖ਼ਰਾਬ ਕਰਨ ਦਾ ਰੋਣਾ ਰੋਇਆ,ਉਥੇ ਹੀ ਸਕੂਲੀ ਬੱਚਿਆਂ ਨੇ ਰੋ ਰੋ ਕੇ ਆਪਣੀ ਸਮੱਸਿਆ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਦੱਸੀ। ਇਸ ਮੌਕੇ ਰੋਂਦੇ ਹੋਏ ਇਨ੍ਹਾਂ ਵਿਦਿਆਰਥੀਆਂ ਨੇ ਕਿਹਾਕਿ ਸਕੂਲ ਨੇ ਉਨਾਂ ਨਾਲ ਧੋਖਾ ਕੀਤਾ ਹੈ ਤੇ ਪੂਰੀਆਂ ਫੀਸਾਂ ਲੈਂ ਕੇ ਵੀ ਉਨਾਂ ਨੂੰ ਪੇਪਰ ਦੇਣ ਵੇਲੇ ਫਰਜ਼ੀ ਰੋਲ ਨੰਬਰ ਦੇ ਦਿੱਤੇ,ਜਦਕਿ ਬੋਰਡ ਦੇ ਪੇਪਰਾਂ ਵਿਚ ਬੋਰਡ ਵਲੋਂ ਹੀ ਵਿਦਿਆਰਥੀ ਦੀ ਫੋਟੋ ਲੱਗੇ ਰੋਲ ਨੰਬਰ ਜਾਰੀ ਕੀਤੇ ਜਾਂਦੇ ਹਨ। ਉਨਾਂ ਇਹ ਵੀ ਕਿਹਾ ਕਿ ਸਕੂਲ ਵਲੋਂ ਇਸ ਤਰ੍ਹਾਂ ਧੋਖਾ ਕੀਤੇ ਜਾਣ ਦੇ ਉਨਾਂ ਦੇ ਅਗਲੇ ਪੇਪਰਾਂ ਤੇ ਵੀ ਤਲਵਾਰ ਲਟਕ ਗਈ ਹੈ ਤੇ ਇਸ ਨਾਲ ਉਨ੍ਹਾਂ ਦਾ ਪੂਰਾ ਸਾਲ ਖ਼ਰਾਬ ਹੋਣ ਦਾ ਵੀ ਮੌਕਾ ਬਣ ਗਿਆ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਖ਼ਿਲਾਫ਼ ਕਰਵਾਈ ਦੀ ਵੀ ਮੰਗ ਕੀਤੀ।


ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਇਨ੍ਹਾਂ ਸਾਰੇ ਵਿਦਾਰਥੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾਕਿ ਇਨ੍ਹਾਂ ਸਾਰੇ ਵਿਦਰਾਥੀਆਂ ਤੇ ਇਨ੍ਹਾਂ ਦੇ ਮਾਪਿਆਂ ਨਾਲ ਸਕੂਲ ਵਲੋਂ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ , ਪਰ ਫਿਰ ਵੀ ਉਹ ਸਿੱਖਿਆ ਵਿਭਾਗ ਨਾਲ ਗੱਲ ਕਰਕੇ ਇਨ੍ਹਾਂ ਵਿਦਿਆਰਥੀਆਂ ਦੇ ਅਗਲੇ  ਪੇਪਰ ਤਾਂ ਦਿਵਾਉਣਗੇ ਹੀ,ਨਾਲ ਹੀ ਜੋਂ ਅੱਜ ਦਾ ਪੇਪਰ ਰਹਿ ਗਿਆ ਹੈ। ਇਸ ਦਾ ਵੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤੇ ਇਸ ਪੂਰੀ ਗੱਲ ਲਈ ਜਿੰਮੇਵਾਰ ਸਕੂਲ ਖ਼ਿਲਾਫ਼ ਵੀ ਕਾਰਵਾਈ ਕਰਵਾਉਣਗੇ।

Story You May Like