The Summer News
×
Tuesday, 21 May 2024

ਬਾਲੀਵੁੱਡ ਦੇ ਇਸ ਅਦਾਕਾਰ ਨੇ ਸ਼ਾਹਰੁਖ ਖਾਨ ਦੇ ਘਰ ਕੋਲ ਖਰੀਦਿਆ ਘਰ, ਕੀਮਤ ਜਾਣ ਕੇ ਰਹਿ ਜਾਵੋਗੇ ਹੈਰਾਨ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੇ ਕਈ ਵੱਡੀਆਂ ਤੇ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ। ਰਣਵੀਰ ਸਿੰਘ ਆਪਣੀ ਅਦਾਕਾਰੀ ਦੇ ਨਾਲ ਆਪਣੇ ਫੈਸ਼ਨ ਨੂੰ ਲੈ ਕੇ ਬਹੁਤ ਮਸ਼ਹੂਰ ਹੈ। ਇਸ ਦੌਰਾਨ ਰਣਵੀਰ ਕਪੂਰ ਨੇ ‘ਚ ਮੁੰਬਈ ਦੇ ਪੌਸ਼ ਅਤੇ ਮਸ਼ਹੂਰ ਇਲਾਕੇ ਬੈਂਡਸਟੈਂਡ ਵਿੱਚ ਇੱਕ ਪ੍ਰਾਪਰਟੀ ਖਰੀਦੀ ਹੈ। ਇਸ ਜਾਇਦਾਦ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ।


ਤੁਹਾਨੂੰ ਦੱਸ ਦੇਈਏ ਕਿ ਇਹ ਇਲਾਕਾ ਮੁੰਬਈ ਦੇ ਸਭ ਤੋਂ ਪੌਸ਼ ਇਲਾਕਿਆਂ ਵਿੱਚੋਂ ਇੱਕ ਹੈ ਜਿੱਥੇ ਸਲਮਾਨ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਦਾ ਬੰਗਲਾ ‘ਮੰਨਤ’ ਮੌਜੂਦ ਹੈ। ਰਣਵੀਰ ਸਿੰਘ ਦੁਆਰਾ ਖਰੀਦੇ ਗਏ ਅਪਾਰਟਮੈਂਟ 11,266 ਵਰਗ ਫੁੱਟ ਦੇ ਕਾਰਪੇਟ ਖੇਤਰ ਦੇ ਨਾਲ 16, 17, 18 ਅਤੇ 19 ਮੰਜ਼ਿਲਾਂ ਵਿੱਚ ਫੈਲੇ ਹੋਏ ਹਨ। ਅਪਾਰਟਮੈਂਟ 1300 ਵਰਗ ਫੁੱਟ ਦੇ ਇੱਕ ਛੱਤ ਵਾਲੇ ਖੇਤਰ ਨੂੰ ਵੀ ਕਵਰ ਕਰਦਾ ਹੈ। ਇਸ ਜਾਇਦਾਦ ਦੀ ਕੀਮਤ ਕਰੀਬ 119 ਕਰੋੜ ਰੁਪਏ ਦੱਸੀ ਜਾ ਰਹੀ ਹੈ।


 


Story You May Like