The Summer News
×
Monday, 22 July 2024

ਮਾਂ ਨੇ ਜ਼ਹਿਰ ਦੇ ਕੇ ਕੀਤਾ 5 ਸਾਲ ਦੀ ਧੀ ਦਾ ਕਤਲ, ਅੱਜ ਹੋਵੇਗਾ ਮਾਸੂਮ ਦਾ ਪੋਸਟਮਾਰਟਮ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ ਚੌਕ ਘੰਟਾਘਰ ਵੱਲ ਵੀਰਵਾਰ ਸ਼ਾਮ ਨੂੰ 5 ਸਾਲਾ ਬੱਚੀ ਦੀ ਲਾਸ਼ ਮਿਲੀ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਇਸ ਭੇਤ ਨੂੰ ਸੁਲਝਾ ਲਿਆ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੱਚੀ ਦਾ ਉਸ ਦੀ ਮਾਂ ਨੇ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੇ ਬੱਚੇ ਦੇ ਅਗਵਾ ਹੋਣ ਦੀ ਰਿਪੋਰਟ ਲਿਖਵਾਉਣ ਲਈ ਰਾਜਪੁਰਾ ਥਾਣੇ ਗਈ। ਪੁਲਿਸ ਨੇ ਕਾਬੂ ਕਰਕੇ ਉਸਨੂੰ ਅੰਮ੍ਰਿਤਸਰ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ।


ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ‘ਚ ਵੀਰਵਾਰ ਸ਼ਾਮ ਨੂੰ ਪੰਜ ਸਾਲਾ ਮਾਸੂਮ ਬੱਚੀ ਕਾਫੀ ਦੇਰ ਤੱਕ ਪਈ ਸੀ। ਪਹਿਲਾਂ ਤਾਂ ਲੋਕ ਸਮਝੇ ਕਿ ਕਿਸੇ ਸ਼ਰਧਾਲੂ ਦਾ ਬੱਚਾ ਸੁੱਤਾ ਪਿਆ ਹੈ। ਪਰ ਜਦੋਂ ਕਾਫੀ ਦੇਰ ਤੱਕ ਲੜਕੀ ਕੋਲ ਕੋਈ ਨਾ ਆਇਆ ਤਾਂ ਸੇਵਾਦਾਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਲੜਕੀ ਨੂੰ ਚੁੱਕਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਬੱਚੀ ਦੇ ਬੁੱਲ੍ਹ ਅਤੇ ਸਰੀਰ ਨੀਲਾ ਪੈ ਗਿਆ ਸੀ, ਜਿਸ ਕਾਰਨ ਸਪੱਸ਼ਟ ਹੋ ਰਿਹਾ ਸੀ ਕਿ ਬੱਚੀ ਦੀ ਮੌਤ ਜ਼ਹਿਰ ਕਾਰਨ ਹੋਈ ਹੈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਗਿਆ।ਫੁਟੇਜ ‘ਚ ਇਕ ਔਰਤ ਆਪਣੀ ਗੋਦ ‘ਚ ਬੱਚੀ ਨੂੰ ਲੈ ਕੇ ਹੈਰੀਟੇਜ ਸਟਰੀਟ ਅਤੇ ਗੋਲਡਨ ਪਲਾਜ਼ਾ ‘ਚ ਘੁੰਮਦੀ ਨਜ਼ਰ ਆ ਰਹੀ ਹੈ। ਉਸ ਦਾ ਛੋਟਾ ਬੇਟਾ ਵੀ ਨਾਲ ਸੀ। ਮੌਕਾ ਦੇਖ ਕੇ ਲੜਕੀ ਨੂੰ ਕੰਧ ਨਾਲ ਲਗਾ ਕੇ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ਦੀ ਫੋਟੋ ਪੰਜਾਬ ਭਰ ਵਿੱਚ ਵਾਇਰਲ ਹੋ ਗਈ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਲੜਕੀ ਦੀ ਫੋਟੋ ਵੀ ਵਾਇਰਲ ਕੀਤੀ ਗਈ ਸੀ। ਲੜਕੀ ਨੂੰ ਮਾਰਨ ਤੋਂ ਬਾਅਦ ਔਰਤ ਰਾਜਪੁਰਾ ਥਾਣੇ ਪਹੁੰਚ ਗਈ। ਉਥੇ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਬੱਚੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ।ਪੁਲਿਸ ਨੇ ਦੋਵੇਂ ਫੋਟੋਆਂ ਅੰਮ੍ਰਿਤਸਰ ਤੋਂ ਭੇਜੀਆਂ ਸਨ। ਪੁਲਸ ਨੇ ਲੜਕੀ ਅਤੇ ਉਸ ਦੀ ਮਾਂ ਦੋਵਾਂ ਨੂੰ ਪਛਾਣ ਲਿਆ।


ਇਸ ਦੇ ਨਾਲ ਹੀ ਲੜਕੀ ਦੀ ਪਛਾਣ ਦੀਪਜੋਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਜਮਨਾ ਨਗਰ ਵਜੋਂ ਹੋਈ ਹੈ, ਉਸ ਦਾ ਪੋਸਟਮਾਰਟਮ ਵੀ ਅੱਜ ਹੀ ਕੀਤਾ ਜਾਵੇਗਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਮਨਿੰਦਰ ਕੌਰ ਨੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧਾਂ ਕਾਰਨ ਆਪਣੀ ਧੀ ਦਾ ਕਤਲ ਕੀਤਾ ਹੈ। ਰਾਜਪੁਰਾ ਪੁਲੀਸ ਨੇ ਅੰਮ੍ਰਿਤਸਰ ਸਿਟੀ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਗਲਿਆਰਾ ਦੀ ਪੁਲੀਸ ਟੀਮ ਰਾਜਪੁਰਾ ਪੁੱਜੀ ਅਤੇ ਔਰਤ ਨੂੰ ਕਾਬੂ ਕਰ ਲਿਆ।


 


Story You May Like