The Summer News
×
Monday, 20 May 2024

ਪੰਜਾਬ ਦੇ ਕਈ ਇਲਾਕਿਆਂ 'ਚ ਵਧੀ ਕੜਾਕੇ ਦੀ ਠੰਡ , ਜਾਣੋ IMD ਦੀ ਤਾਜ਼ਾ ਚੇਤਾਵਨੀ

 ਚੰਡੀਗੜ੍ਹ : ਜਿਵੇਂ ਹੀ ਮੌਸਮ ਬਦਲ ਰਿਹਾ ਹੈ ਠੰਡ ਦੀ ਸ਼ੁਰੂਆਤ ਹੋ ਰਹੀ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ, ਜੇਕਰ ਗੱਲਗ ਅੱਜ ਦੀ ਕਰੀਏ ਤਾਂ ਪੰਜਾਬ 'ਚ ਲੁਧਿਆਣਾ ਅਤੇ ਬਠਿੰਡਾ ਇਹ ਇਲਾਕੇ ਸਭ ਤੂੰ ਠੰਡੇ ਰਹੇ। ਇਸ ਦੇ ਨਾਲ ਹੀ ਬਠਿੰਡਾ 'ਚ ਤਾਪਮਾਨ ਵੱਧ ਤੋਂ ਵੱਧ ਤਾਪਮਾਨ 6.7 ਡਿਗਰੀ ਅਤੇ ਘੱਟੋ-ਘੱਟ 6 ਡਿਗਰੀ ਸੈਲਸੀਅਸ ਰਿਹਾ।


ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਤਾਪਮਾਨ ਇੰਨਾ ਜ਼ਿਆਦਾ ਗਿਰ ਗਿਆ ਹੈ ਕਿ ਲੋਕ ਬਿਨਾ ਗਰਮ ਕਪੜੇ ਪਾਏ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ। ਜਾਣਕਾਰੀ ਅਨੁਸਾਰ ਦਸ ਦਈਏ ਕਿ ਪਟਿਆਲਾ ਵਿੱਚ 8 ਡਿਗਰੀ, ਪਟਿਆਲਾ ਵਿੱਚ 8 ਡਿਗਰੀ, ਅੰਮ੍ਰਿਤਸਰ ਵਿੱਚ 7.2 ਡਿਗਰੀ, ਜਲੰਧਰ ਵਿੱਚ 7.4 ਡਿਗਰੀ ਰਿਹਾ ਹੈ। ਇਸ ਤੋਂ ਤੁਸੀਂ ਆਪ ਅੰਦਾਜਾ ਲਗਾ ਸਕਦੇ ਹੋ ਕਿ ਠੰਡ ਇਕ ਦਮ ਆਪਣਾ ਰੁਖ ਬਦਲੇਗੀ।


ਪਹਾੜਾਂ ਵਿੱਚ ਹੋਈ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ 'ਚ ਵਧਾ ਦਿੱਤੀ ਸਰਦੀ


ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਜਾਣਕਾਰੀ ਦੇ ਦੇਈਏ ਕਿ ਪੰਜਾਬ 'ਚ 2 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ,ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਦਸੀ ਜਾ ਰਹੀ ਪ੍ਰੰਤੂ ਦਸ ਦਿੰਦੇ ਕਿ ਪਹਾੜਾਂ 'ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧੇਗੀ। ਇਸ ਦੇ ਨਾਲ ਹੀ ਦਸੰਬਰ ਦੇ ਪਹਿਲੇ ਹਫਤੇ ਦੇ ਅੰਤ ਤੱਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਸਕਦਾ ਹੈ, ਜਿਸ ਕਾਰਨ ਠੰਡ ਹੋਰ ਵਧ ਜਾਵੇਗੀ।

Story You May Like