The Summer News
×
Monday, 20 May 2024

ਸੀਤ ਲਹਿਰ ਕਾਰਨ ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਹੈ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ..

ਜਲੰਧਰ : ਪੰਜਾਬ 'ਚ ਵਧਦੀ ਠੰਡ ਕਾਰਨ ਵੱਡੇ ਅਤੇ ਛੋਟੇ ਵਪਾਰੀ ਪਰੇਸ਼ਾਨ ਹੋ ਰਹੇ ਹਨ, ਕਿਉਂਕਿ ਠੰਡ ਕਾਰਨ ਦੁਕਾਨਾਂ 'ਤੇ ਗਾਹਕ ਬਹੁਤ ਘੱਟ ਆ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸੜਕ ਦੀ ਗੱਲ ਕਰੀਏ ਤਾਂ ਧੁੰਦ ਕਾਰਨ ਕਈ ਵਾਰ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਲੋਕ ਜ਼ਰੂਰੀ ਕੰਮਾਂ ਲਈ ਬਾਹਰ ਨਿਕਲ ਰਹੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਚਾਨਕ ਠੰਡ ਵਧਣ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਧੁੰਦ ਕਾਰਨ ਦੁਕਾਨਾਂ ਨੂੰ ਦੇਰ ਨਾਲ ਖੋਲ੍ਹਣਾ ਪੈ ਰਿਹਾ ਹੈ, ਠੰਢ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਬਾਜ਼ਾਰ 'ਚ ਗਾਹਕ ਨਜ਼ਰ ਨਹੀਂ ਆ ਰਹੇ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਗਾਹਕ ਚਲਣਾ ਸ਼ੁਰੂ ਕਰਦੇ ਹਨ ਉਦੋਂ ਤੱਕ ਰਾਤ ਹੋ ਜਾਂਦੀ ਹੈ , ਜਿਸ ਕਾਰਨ ਸਾਡੀ ਦੁਕਾਨਦਾਰੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਜੇਕਰ ਉਹ ਮਾਲ ਇਕੱਠਾ ਕਰਨ ਲਈ ਦੂਜੇ ਸ਼ਹਿਰਾਂ 'ਚ ਜਾ ਰਹੇ ਹਨ ਤਾਂ ਵੀ ਖਤਰਾ ਹੈ ਕਿਉਂਕਿ ਧੁੰਦ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ, ਇਸ ਲਈ ਉਹ ਜ਼ਰੂਰੀ ਕੰਮ ਹੋਣ 'ਤੇ ਹੀ ਬਾਹਰ ਜਾ ਰਹੇ ਹਨ, ਨਹੀਂ ਤਾਂ ਉਹ ਇਸ ਸਮੇਂ ਸਫਰ ਨਹੀਂ ਕਰ ਰਹੇ ਹਨ।

 

Story You May Like