The Summer News
×
Thursday, 16 May 2024

ਥਾਣਾ ਫੋਕਲ ਪੁਆਇੰਟ ਦੀ ਪੁਲਿਸ ਤੇ ਸਿਵਲ ਸਰਜਨ ਲੁਧਿਆਣਾ ਦੀ ਟੀਮ ਨੇ ਪਿੰਡ ਨੀਚੀ ਮੰਗਲੀ ਵਿੱਚ ਚਲਦੇ ਜਾਅਲੀ ਅਲਟਰਾਸਾਊਂਡ ਕੇਂਦਰ ਦਾ ਕੀਤਾ ਪਰਦਾਫਾਸ਼

 ਲੁਧਿਆਣਾ 25 ਅਪ੍ਰੈਲ (ਕੁਲਦੀਪ ਸਿੰਘ ਕੁਹਾੜਾ,ਨਵਜੋਤ ਕੌਰ ਭਨੋਟ)- ਮਨਦੀਪ ਸਿੰਘ ਸਿਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ.ਡੀ.ਸੀ.ਪੀ. ਦਿਹਾਤੀ ਲੁਧਿਆਣਾ, ਤੁਸ਼ਾਰ ਗੁਪਤਾ ਆਈ.ਪੀ. ਐਸ ਏ.ਡੀ.ਸੀ.ਪੀ- ਜੋਨ-4 ਲੁਧਿ.ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐਸ.ਏ.ਸੀ.ਪੀ ਇੰਡਟਰੀਆ ਏਰੀਆ-ਏ ਲੁਧਿਆਣਾ ਦੀਆ ਹਦਾਇਤਾਂ ਮੁਤਾਬਿਕ ਇੰਸ:ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਫੋਕਲ ਪੁਆਇੰਟ ਲੁਧਿਆਣਾ ਦੀ ਨਿਗਰਾਨੀ ਹੇਠ ਸਮਾਜ ਵਿਰੋਧੀ ਅਨਸਰਾ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਫੋਕਲ ਪੁਆਇਟ ਦੇ ਏਰੀਆ ਪਿੰਡ ਨੀਚੀ ਮੰਗਲੀ ਲੁਧਿਆਣਾ ਵਿਖੇ ਡਾ. ਹਰਪ੍ਰੀਤ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ ਦਫਤਰ ਸਿਵਲ ਸਰਜਨ ਲੁਧਿਆਣਾ ਵੱਲੋਂ ਸਮੇਤ ਆਪਣੀ ਟੀਮ ਦੇ ਕਾਰਵਾਈ ਕਰਦੇ ਹੋਏ ਨਜਾਇਜ਼ ਢੰਗ ਨਾਲ ਗਰਭ ਟੈਸਟ ਕਰਨ ਦੇ ਦੋਸ਼ ਹੇਠ ਦੋਸ਼ੀ ਮਨਮੋਹਨ ਪਾਲ ਸਰਮਾ ਵਾਸੀ ਗਲੀ ਨੰ: 9 ਜਨਕਪੁਰੀ ਲੁਧਿਆਣਾ, ਮਨਦੀਪ ਕੌਰ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਨੀਚੀ ਮੰਗਲੀ ਲੁਧਿਆਣਾ ਅਤੇ ਰਿਤੂ ਪਤਨੀ ਦਿਨੇਸ ਵਾਸੀ ਸਾਹਨੇਵਾਲ ਲੁਧਿਆਣਾ ਨੂੰ ਕਾਬੂ ਕਰਕੇ ਉਹਨਾ ਦੇ ਕਬਜਾ ਵਿਚੋਂ ਗਰਭ ਟੈਸਟ ਕਰਨ ਵਾਲੀ ਇਕ ਮਸੀਨ 30,000/-ਰੁਪੈ ਬ੍ਰਾਮਦ ਕੀਤੇ ਗਏ।


ਜਿਹਨਾ ਦੇ ਖਿਲਾਫ ਮੁਕਦਮਾ ਨੰ. 62 ਮਿਤੀ 24-04-23 ਜੁਰਮ ਧਾਰਾ 3-ਏ, 3-ਬੀ,23,25 ਪੀ.ਐਨ.ਡੀ.ਟੀ.ਐਕਟ 1994 & 420- 120ਬੀ ਆਈ.ਪੀ.ਸੀ.ਥਾਣਾ ਫੋਕਲ ਪੁਆਇਟ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।ਇਸ ਉਪਰੰਤ ਦੋਸ਼ੀ ਮਨਮੋਹਨ ਪਾਲ ਸ਼ਰਮਾ ਵਲੋਂ ਡਾ.ਹਰਪ੍ਰੀਤ ਸਿੰਘ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਕੇਸ ਵਿਚੋ ਕੱਡ ਦਿਤਾ ਜਾਵੇ ਜਿਸ ਦੇ ਬਦਲੇ ਉਹ 10 ਲੱਖ ਰੁਪੈ ਦੇ ਸਕਦਾ ਹੈ ਤੇ ਮਨਮੋਹਨ ਪਾਲ ਸ਼ਰਮਾ ਨੇ ਆਪਣੇ ਫੋਨ ਰਾਹੀ ਆਪਣੇ ਘਰ ਸਪੰਰਕ ਕਰਕੇ ਰਿਸਵਤ ਵਜੋਂ 4,98,000/-ਰੁਪੈ ਦੀ ਰਾਸ਼ੀ ਦਾ ਇੰਤਜਾਮ ਕਰਕੇ ਮੋਕਾ ਪਰ ਡਾ. ਹਰਪ੍ਰੀਤ ਸਿੰਘ ਨੂੰ ਪੇਸਕਸ ਕੀਤੀ ਤਾਂ ਡਾ.ਹਰਪ੍ਰੀਤ ਸਿੰਘ ਵੱਲੋਂ ਇਮਾਨਦਾਰੀ ਦਾ ਸਬੂਤ ਪੇਸ ਕਰਦਿਆਂ ਇਸ ਦੀ ਇਤਲਾਹ ਸਬੰਧਤ ਪੁਲਿਸ ਨੂੰ ਦਿਤੀ ਅਤੇ ਇਕ ਲਿਖਤੀ ਦਰਖਾਸਤ ਪੇਸ ਕੀਤੀ ਜਿਸ ਤੇ ਪੁਲਿਸ ਵੱਲੋ ਮਨਮੋਹਨ ਪਾਲ ਸ਼ਰਮਾ ਉਕਤ ਦੇ ਖਿਲਾਫ ਮੁਕੱਦਮਾ ਨੰ: 63 ਮਿਤੀ 24-04-23 ਜੁਰਮ 8-Prevention of Corruption (Amendment ) Act 2018 ਥਾਣਾ ਫੋਕਲ ਪੁਆਇਟ ਲੁਧਿਆਣਾ ਦਰਜ ਰਜਿਸਟਰ ਕਰਕੇ ਦੋਸੀ ਪਾਸੋ ਰਿਸਵਤ ਵੱਜੋ ਡਾਕਟਰ ਦੇ ਪੇਸਕਸ ਕੀਤੀ ਚਾਰ ਲੱਖ 98 ਹਜ਼ਾਰ ਪੁਲਿਸ ਵੱਲੋਂ ਬ੍ਰਾਮਦ ਕੀਤੇ ਗਏ।ਦੋਸ਼ੀ ਮਨਮੋਹਨ ਪਾਲ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਹੋਰ ਵੀ ਪੁਛਗਿੱਛ ਕੀਤੀ ਜਾ ਰਹੀ ਹੈ। ਮਨਮੋਹਨ ਪਾਲ ਸ਼ਰਮਾ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਪੀ.ਐਨ.ਡੀ.ਟੀ.ਐਕਟ ਦੇਕਈ ਮਾਮਲੇ ਦਰਜ਼ ਹਨ। ਪੁਲਿਸ ਵੱਲੋਂ ਜਾਂਚ ਜ਼ਾਰੀ ਹੈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Story You May Like