The Summer News
×
Wednesday, 15 May 2024

ਪਤੀ ਦਾ ਕ.ਤਲ ਕਰਨ ਵਾਲੀ ਪਤਨੀ, ਭਤੀਜੇ ਤੇ ਉਸਦੇ ਸਾਥੀ ਦਾ ਪੁਲਿਸ ਰਿਮਾਂਡ ਮਿਲਿਆ

ਜਗਰਾਓ(ਬੱਬਰ) : ਬੀਤੇ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਜਗਰਾਓ ਦੇ ਮੋਤੀ ਬਾਗ ਇਲਾਕੇ ਨੇੜੇ ਇਕ 42 ਸਾਲ ਦੇ ਫਰੂਟ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਉਸਦੀ ਹੀ ਪਤਨੀ ਨੇ ਕਤਲ ਕਰ ਦਿੱਤਾ ਸੀ ਤੇ ਅੱਜ ਪੁਲਿਸ ਨੇ ਕਾਤਿਲ ਪਤਨੀ ਨੂੰ ਉਸਦੇ ਦੋ ਸਾਥੀਆਂ ਸਮੇਤ ਕਾਬੂ ਕਰ ਲਿਆ ਹੈ ਤੇ ਅਗਲੀ ਪੁਛਗਿੱਛ ਲਈ ਪੰਜ ਦਿਨ ਦਾ ਰਿਮਾਂਡ ਵੀ ਹਾਸਿਲ ਕਰ ਲਿਆ ਹੈ। ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਜਗਰਾਓ ਪੁਲਿਸ ਦੇ SP ਹਰਿੰਦਰ ਪਰਮਾਰ ਨੇ ਕਿਹਾਕਿ ਥਾਣਾ ਸਿਟੀ ਜਗਰਾਓ ਦੇ SHO ਹੀਰਾ ਸਿੰਘ ਤੇ DSP ਸਤਿੰਦਰ ਸਿੰਘ ਵਿਰਕ ਦੀ ਮੇਹਨਤ ਨਾਲ ਇਸ ਕਤਲ ਦੀ ਗੁੱਥੀ ਨੂੰ ਬੜੀ ਜਲਦੀ ਸੁਲਝਾ ਲਿਆ ਹੈ ।


ਉਨਾਂ ਇਹ ਵੀ ਦਸਿਆ ਕਿ ਇਸ ਕਾਤਿਲ ਪਤਨੀ ਨੇ ਆਪਣੇ ਹੀ ਮਿਰਤਕ ਪਤੀ ਦੇ ਭਤੀਜੇ ਤੇ ਉਸਦੇ ਇਕ ਦੋਸਤ ਨਾਲ ਮਿਲਕੇ ਆਪਣੇ ਪਤੀ ਨੂੰ ਗਲਾ ਘੁੱਟ ਕੇ ਮਾਰਿਆ ਹੈ ਤੇ ਮਾਰਨ ਤੋਂ ਪਹਿਲਾਂ ਉਸਦੇ ਭਤੀਜੇ ਨੇ ਆਪਣੇ ਦੋਸਤ ਨਾਲ ਮਿਲਕੇ ਆਪਣੇ ਚਾਚੇ ਨਾਲ ਬੈਠ ਕੇ ਸ਼ਰਾਬ ਵੀ ਪੀਤੀ ਤੇ ਫਿਰ ਉਸਦਾ ਗਲਾ ਘੁੱਟ ਕੇ ਕਤਲ ਕੀਤਾ। ਹੁਣ ਪੁਲਿਸ ਨੇ ਇਨ੍ਹਾਂ ਤਿੰਨਾ ਨੂੰ ਕਾਬੂ ਕਰਕੇ ਪੰਜ ਦਿਨ ਦਾ ਰਿਮਾਂਡ ਲਿਆ ਹੈ।ਇਸ ਮੌਕੇ ਆਪਣੇ ਹੀ ਪਤੀ ਨੂੰ ਕਤਲ ਕਰਨ ਵਾਲੀ ਪਤਨੀ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੇ ਪਤੀ ਤੋੱ ਬਹੁਤ ਦੁਖੀ ਸੀ,ਕਿਉਂਕਿ ਉਹ ਉਸਨੂੰ ਜਿੱਥੇ ਬਹੁਤ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਇਹ ਪਰੇਸ਼ਾਨੀ ਲਗਾਤਾਰ ਪਿਛਲੇ 18 ਸਾਲ ਤੋ ਬਣੀ ਹੋਈ ਸੀ ਤੇ ਆਪਣੀ ਬੇਟੀ ਦੀ ਜਿੰਦਗੀ ਬਣਾਉਣ ਲਈ ਉਸਨੇ ਇਹ ਕਦਮ ਚੁੱਕਿਆ ਹੈ।

Story You May Like