The Summer News
×
Tuesday, 02 July 2024

CM ਮਾਨ ਦੀ ਲਾਡਲੀ ਧੀ ਨੂੰ ਆਸ਼ੀਰਵਾਦ ਦੇਣ ਘਰ ਪਹੁੰਚੇ ਸੁਨੀਤਾ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਹੈ,CM ਮਾਨ ਤੇ ਕੇਜਰੀਵਾਲ ਦੀ ਜੋੜੀ ਵੀ ਆਪਣੇ ਪਾਰਟੀ ਦੇ ਉਮੀਦਵਾਰਾਂ ਲਈ ਲਗਾਤਾਰ ਪ੍ਰਚਾਰ ਕਰ ਰਹੀ ਹੈ ਓਥੇ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਪਹੁੰਚੇ| ਜਿਥੇ ਉਨ੍ਹਾਂ CM ਮਾਨ ਦੀ ਲਾਡਲੀ ਧੀ ਨੂੰ ਆਸ਼ੀਰਵਾਦ ਦਿੱਤਾ| ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ CM ਮਾਨ ਦੀ ਨੰਨੀ ਬੱਚੀ ਨਿਆਮਤ ਨੂੰ ਬੁੱਕਲ ਚ ਲੈਕੇ ਖੂਬ ਲਾਡ ਲਡਾਇਆ ਖੂਬ ਪਿਆਰ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੰਨੀ ਪਰੀ ਨਿਆਮਤ ਨੂੰ ਗੋਦ 'ਚ ਲੈਕੇ CM ਕੇਜਰੀਵਾਲ ਨੇ ਅਸੀਂਰਵਾਦ ਦਿੱਤਾ| ਸੰਗਰੂਰ 'ਚ ਰੋਡ ਸ਼ੋਅ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਜਿਥੇ ਮੁੱਖ ਮੰਤਰੀ ਪੰਜਾਬ ਦੇ ਘਰ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ
ਜਿਸ ਤੋਂ ਬਾਅਦ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਦੇ ਹੱਕ 'ਚ ਵੱਡਾ ਰੋਡ ਸ਼ੋਅ ਕਢਿਆ ਗਿਆ

Story You May Like