The Summer News
×
Sunday, 30 June 2024

ਜਦੋਂ ਸੁਖਬੀਰ ਬਾਦਲ ਤੇ ਤਰਨਜੀਤ ਸੰਧੂ ਹੋਏ ਆਹਮੋ ਸਾਹਮਣੇ,ਦੇਖੋ ਕੀ ਬਣਿਆ ਮਾਹੌਲ

ਅੰਮ੍ਰਿਤਸਰ  : ਰੋਡ ਸ਼ੋਅ ਦੌਰਾਨ ਸੁਖਬੀਰ ਬਾਦਲ ਤੇ ਤਰਨਜੀਤ ਸੰਧੂ ਦਾ ਕਾਫ਼ਿਲਾ ਆਹਮੋ ਸਾਹਮਣੇ ਹੋਇਆ| ਇਸ ਦੌਰਾਨ ਇਕ ਦੂਜੇ ਤੇ ਫੁਲ ਸੁੱਟਦੇ ਨਜ਼ਰ ਆਏ ਨੇ ਦੋਵੇਂ ਲੀਡਰ ਅੰਮ੍ਰਿਤਸਰ 'ਚ ਰੋਡ ਸ਼ੋਅ ਦੌਰਾਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਚੋਣ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ| ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕਾਫ਼ਿਲਾ ਆਹਮੋ ਸਾਹਮਣੇ ਹੋਇਆ ਹੈ |ਰੋਡ ਸ਼ੋਅ ਦੌਰਾਨ ਦੋਵੇਂ ਲੀਡਰ ਇੱਕ ਦੂਸਰੇ ਨੂੰ ਦੂਰੋਂ ਹੀ ਹੱਥ ਲਹਿਰਾ ਕੇ ਮਿਲੇ| ਭਾਜਪਾ ਵਰਕਰਾਂ ਅਤੇ ਅਕਾਲੀ ਵਰਕਰਾਂ ਨੇ ਆਪੋ ਆਪਣੇ ਪਾਰਟੀ ਦੇ ਜਿੰਦਾਬਾਦ ਦੇ ਨਾਅਰੇ ਲਾਏ| ਅੰਮ੍ਰਿਤਸਰ ਸੀਟ ਇਸ ਵੇਲੇ ਦੀ ਹੌਟ ਸੀਟ ਬਣੀ ਹੋਈ ਹੈ ਜਿਥੇ ਸੁਖਬੀਰ ਬਾਦਲ ਅਨਿਲ ਜੋਸ਼ੀ ਦੇ ਹੱਕ ਚ ਪ੍ਰਚਾਰ ਕਰਨ ਲਈ ਪੁੱਜੇ ਸਨ ਦੂਜੇ ਪਾਸੇ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਦਾ ਕਾਫ਼ਿਲਾ ਰੋਡ ਸ਼ੋਅ ਕਰ ਰਿਹਾ ਹੁੰਦਾ ਇਸ ਦੌਰਾਨ ਬਾਦਲਾਂ ਤੇ ਭਾਜਪਾ ਦਾ ਕਾਫ਼ਿਲਾ ਆਹਮੋ-ਸਾਹਮਣੇ ਹੋਇਆ|

Story You May Like