The Summer News
×
Tuesday, 02 July 2024

ਲਿਫ਼ਾਫ਼ੇ ਇਕੱਠੇ ਕਰਨ ਦੇ ਚੱਕਰ 'ਚ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ 'ਤੇ ਹੱਥ ਸਾਫ਼ ਕਰਦੀਆਂ ਸੀ ਇਹ ਔਰਤਾਂ ,ਪੁਲਿਸ ਨੇ ਕੀਤੀਆਂ ਕਾਬੂ

ਮੋਗਾ,30 ਜੂਨ: ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿੱਚ ਲੋਕਾਂ ਨੂੰ ਉਸ ਸਮੇਂ ਕੁਝ ਰਾਹਤ ਮਿਲੀ ਜਦੋਂ ਨਿਹਾਲ ਸਿੰਘ ਵਾਲਾ ਵਿੱਚ ਫਿਰ ਤੋਂ ਚੋਰੀਆਂ ਨੂੰ ਅੰਜਾਮ ਦੇ ਕੇ ਚੋਰਾਂ ਦੀ ਦਹਿਸ਼ਤ ਮਚਾਉਣ ਵਾਲੇ ਗਿਰੋਹ ਨੂੰ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਇਨ੍ਹਾਂ ਔਰਤਾਂ ਦੇ ਗਿਰੋਹ ਨੇ ਨਿਹਾਲ ਸਿੰਘ ਵਾਲਾ ਵਿੱਚ ਪੂਰੀ ਦਹਿਸ਼ਤ ਮਚਾ ਰੱਖੀ ਸੀ ਅਤੇ ਹਰ ਰੋਜ਼ ਕੋਈ ਨਾ ਕੋਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।


ਉਕਤ ਥਾਣਾ ਮੁਖੀ ਨੇ ਦੱਸਿਆ ਕਿ ਪਿਛਲੇ ਦਿਨੀਂ ਇਨ੍ਹਾਂ ਔਰਤਾਂ ਨੇ ਇੱਥੇ ਇਕ ਦੁਕਾਨ ਤੋਂ ਕਾਗਜ਼ ਇਕੱਠੇ ਕਰਨ ਦੇ ਬਹਾਨੇ ਕਾਫੀ ਸਾਮਾਨ ਚੋਰੀ ਕਰ ਲਿਆ ਸੀ ਅਤੇ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਨ੍ਹਾਂ 'ਤੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨ, ਜਿਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

Story You May Like