The Summer News
×
Tuesday, 21 May 2024

ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਚਾਲਕ ਵਲੋਂ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਕੁਚਲਿਆ

ਅੰਮ੍ਰਿਤਸਰ :  ਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਤੇ ਅੱਜ ਸਵੇਰੇ ਹੋਏ ਸੜਕ ਹਾਦਸੇ ਚ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਹੋਏ ਗੰਭੀਰ ਰੂਪ ਚ ਜਖਮੀ | ਹਾਦਸਾ ਬੱਜਰੀ ਨਾਲ ਭਰੇ ਟਰੱਕ ਅਤੇ ਮੋਟਰਸਾਈਕਲ ਚ ਹੋਇਆ ਉਥੇ ਹੀ ਮੌਕੇ ਤੇ ਹਾਈਵੇ ਪੁਲਿਸ ਪਾਰਟੀ ਵਲੋਂ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਜਦਕਿ ਮੌਕੇ ਤੇ ਪੁਲਿਸ ਵਲੋਂ ਟਰੱਕ ਨੂੰ ਵੀ ਕਬਜ਼ੇ ਚ ਲਿਆ ਅਤੇ ਟਰੱਕ ਡਰਾਈਵਰ ਨੂੰ ਵੀ ਹਿਰਾਸਤ ਚ ਲੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ | 

 

ਸਿਵਲ ਹਸਪਤਾਲ ਬਟਾਲਾ ਚ ਜਖਮੀ ਹਾਲਤ ਚ ਮੱਤੇਵਾਲ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਆਪਣੀ ਪਤਨੀ ਦੇ ਨਾਲ ਕਸਬਾ ਧਾਰੀਵਾਲ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੀ ਹੋਈ ਮੌਤ ਦੇ ਅਫਸੋਸ ਲਈ ਜਾ ਰਹੇ ਸਨ ਕਿ ਬਟਾਲਾ ਦੇ ਨਜਦੀਕ ਪਿੱਛੋਂ ਆ ਰਹੇ ਤੇਜ ਰਫਤਾਰ ਚ ਟਰੱਕ ਨੇ ਉਹਨਾਂ ਨੂੰ ਆਪਣੇ ਚਪੇਟ ਚ ਲੈ ਲਿਆ | ਉਥੇ ਹੀ ਇਸ ਸੜਕ ਹਾਦਸੇ ਦੇ ਚਲਦੇ ਦੋਵੇ ਪਤੀ ਪਤਨੀ ਗੰਭੀਰ ਜਖਮੀ ਹਨ ਜਿਹਨਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਚ ਚਲ ਰਿਹਾ ਹੈ | ਉਥੇ ਹੀ ਖੁਦ ਟਰੱਕ ਡਰਾਈਵਰ ਦਾ ਵੀ ਕਹਿਣਾ ਸੀ ਕਿ ਉਸਨੇ ਬਹੁਤ ਕੋਸ਼ਿਸ਼ ਕੀਤੀ ਮੋਟਰਸਾਈਕਲ ਨੂੰ ਬਚਾਉਣ ਦੀ ਲੇਕਿਨ ਉਹ ਨਹੀਂ ਬਚਾ ਪਾਇਆ ਅਤੇ ਟਰੱਕ ਥੱਲੇ ਆ ਗਏ ਇਸ ਸੜਕ ਹਾਦਸੇ ਤੋਂ ਬਾਅਦ ਮੌਕੇ ਤੇ ਪਹੁਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਚ ਇਹੀ ਸਾਮਣੇ ਆਇਆ ਹੈ ਕਿ ਟਰੱਕ ਚਾਲਕ ਦੀ ਲਾਪਰਵਾਹੀ ਨਾਲ ਇਹ ਹਾਦਸਾ ਵਾਪਰਿਆ ਹੈ ਅਤੇ ਉਹਨਾਂ ਵਲੋਂ ਟਰੱਕ ਨੂੰ ਵੀ ਕਬਜ਼ੇ ਚ ਲਿਆ ਗਿਆ ਹੈ ਅਤੇ ਡਰਾਈਵਰ ਨੂੰ ਵੀ ਹਿਰਾਸਤ ਚ ਲੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ | 

 

Story You May Like