The Summer News
×
Tuesday, 21 May 2024

ਮੋਰੈਨਾ 'ਚ ਵੱਡਾ ਹਾਦਸਾ, ਹਵਾਈ ਸੈਨਾ ਦਾ ਸੁਖੋਈ-30 ਅਤੇ ਮਿਰਾਜ ਕਰੈਸ਼

ਮੋਰੇਨਾ: ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਦੇ ਪਹਾੜਗੜ੍ਹ ਦੇ ਜੰਗਲ ਵਿੱਚ ਇੱਕ ਲੜਾਕੂ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਪੁਲਸ ਫੋਰਸ ਨੂੰ ਪਹਾੜਗੜ੍ਹ ਦੇ ਜੰਗਲ 'ਚ ਭੇਜ ਦਿੱਤਾ ਗਿਆ। ਇਸ ਹਾਦਸੇ 'ਚ ਜਹਾਜ਼ ਦੇ ਦੋਵੇਂ ਪਾਇਲਟ ਝੁਲਸ ਗਏ ਹਨ। ਫਿਲਹਾਲ ਬਚਾਅ ਟੀਮ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ। ਘਟਨਾ ਪਹਾੜਗੜ੍ਹ ਥਾਣਾ ਖੇਤਰ ਦੇ ਮਾਨਪੁਰ ਈਸ਼ਵਾਰਾ ਮਹਾਦੇਵ ਜੰਗਲਾਂ ਦੀ ਹੈ।

Story You May Like