The Summer News
×
Tuesday, 21 May 2024

ਕਾਰ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਈ, ਵੱਡਾ ਹਾਦਸਾ ਟਲਿਆ

ਫਾਜ਼ਿਲਕਾ, 30 ਜਨਵਰੀ: ਬੀਤੀ ਰਾਤ ਕਿੱਲਿਆਂਵਾਲੀ ਬਾਈਪਾਸ ਨੇੜੇ ਸੇਤੀਆ ਵੈਕਸਿੰਗ ਪਲਾਂਟ ਕੋਲ ਲੱਗੇ 11 ਹਜ਼ਾਰ ਵੋਲਟਜ਼ ਟਰਾਂਸਫਾਰਮਰ ਨਾਲ ਗੰਗਾਨਗਰ ਵਲੋਂ ਆ ਰਹੀ ਕਾਰ ਬੇਕਾਬੂ ਹੋ ਕੇ ਖੱਬੇ ਨਾਲ ਟਕਰਾਈ। ਜਿਸ ਕਾਰਨ ਖੰਬਾ ਥੱਲੇ ਡਿੱਗ ਪਿਆ ਅਤੇ ਬਿਜਲੀ ਪੂਰੀ ਰਾਤ ਚੱਲਦੀ ਰਹੀ। ਜਾਣਕਾਰੀ ਅਨੁਸਾਰ ਵੈਕਸਿੰਗ ਪਲਾਂਟ ਵਿੱਚ ਕੰਮ ਕਰਦੇ ਕਰਮਚਾਰੀ ਨੇ ਦੱਸਿਆ ਕਿ ਬੀਤੀ ਰਾਤ ਜ਼ੋਰ ਨਾਲ ਧਮਾਕੇ ਦੀ ਆਵਾਜ਼ ਆਈ, ਉਸ ਵੇਲੇ ਵਾਪਰਿਆ ਇਹ ਹਾਦਸਾ ਜਿਸਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਹਾਦਸਾ ਤਾਂ ਵਾਪਰਿਆ ਪਰ ਬਿਜਲੀ ਵਿਭਾਗ ਵਲੋਂ ਬਿਜਲੀ ਬੰਦ ਨਹੀਂ ਕੀਤੀ ਗਈ। ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਥੱਲੇ ਧਰਤੀ ਤੇ ਡਿੱਗਿਆ ਰਹੀਆਂ, ਜਿਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ, ਪਰ ਬਚਾਅ ਰਿਹਾ। ਇਸ ਦੀ ਸੂਚਨਾ ਬਿਜਲੀ ਵਿਭਾਗ ਦਫ਼ਤਰ ਦਿੱਤੀ ਗਈ ਤਾਂ ਲਾਈਨ ਮੈਨ ਨੇ ਮੌਕੇ 'ਤੇ ਪਹੁੰਚ ਕੇ ਬਿਜਲੀ ਨੂੰ ਬੰਦ ਕਰਵਾਇਆ ।

Story You May Like