The Summer News
×
Monday, 20 May 2024

22 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤ ਚ ਮਿਲੀ ਲਾਸ਼ ,ਜਾਣੋ ਵਜ੍ਹਾ

ਬਟਾਲਾ : ਨਸ਼ੇ ਦੀ ਦਲਦਲ 'ਚ ਪੰਜਾਬ ਦੀ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਕਸਬਾ ਘੁਮਾਣ ਦੇ ਇਕ ਪਰਿਵਾਰ ਨਾਲ ਜਿਥੇ ਇਕ 22 ਸਾਲ ਦੇ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਨਸ਼ੇ ਨੇ ਉਸਦਾ ਪਰਿਵਾਰ ਖਤਮ ਕਰ ਦਿਤਾ। ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਕਸਬਾ ਘੁਮਾਣ ਦੇ ਰਹਿਣ ਵਾਲੇ 22 ਸਾਲਾਂ ਨੌਜਵਾਨ ਨਵਜੋਤ ਸਿੰਘ ਦੀ ਲਾਸ਼ ਬਟਾਲਾ ਦੇ ਪੁਲਿਸ ਲਾਈਨ ਰੋਡ ਤੇ ਭੇਦਭਰੇ ਹਾਲਾਤ 'ਚ ਬੀਤੀ ਸ਼ਾਮ ਮਿਲੀ ਅਤੇ ਪੁਲਿਸ ਵਲੋਂ ਮ੍ਰਿਤਕ ਦੀ ਪਹਿਚਾਣ ਲਈ ਤਫਤੀਸ਼ 'ਚ ਸਾਮਣੇ ਆਇਆ ਕਿ ਮ੍ਰਿਤਕ ਕਸਬਾ ਘੁਮਾਣ ਦਾ ਰਹਿਣ ਵਾਲਾ ਨਵਜੋਤ ਸਿੰਘ ਹੈ।


ਉਥੇ ਹੀ ਜਿਵੇ ਹੀ ਅੱਜ ਪਰਿਵਾਰ ਨੂੰ ਆਪਣੇ 22 ਸਾਲ ਦੇ ਨੌਜਵਾਨ ਦੀ ਮੌਤ ਦਾ ਸੁਨੇਹਾ ਮਿਲਿਆ ਤਾਂ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸਦਾ ਪੁੱਤ ਨਸ਼ੇ ਦੀ ਬਲੀ ਚੜ ਗਿਆ ਪਿਤਾ ਆਖ ਰਿਹਾ ਹੈ ਕਿ ਨਸ਼ੇ ਨੇ ਉਸਦਾ ਘਰ ਪਰਿਵਾਰ ਬਰਬਾਦ ਕਰ ਦਿਤਾ ਪਰਿਵਾਰ ਮੁਤਾਬਿਕ ਮ੍ਰਿਤਕ ਨੌਜਵਾਨ ਨਵਜੋਤ ਸਿੰਘ ਸਕੂਲ ਸਮੇਂ ਤੋਂ ਹੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਸੀ ਅਤੇ ਅੱਜ ਇਹੋ ਨਸ਼ਾ ਉਹਨਾਂ ਦੇ ਬੇਟੇ ਨੂੰ ਖਾ ਗਿਆ ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਅਤੇ ਉਸਦੇ ਦੋਸਤ ਬਚਿੱਤਰ ਸਿੰਘ ਨੇ ਦੱਸਿਆ ਕਿ ਨਵਜੋਤ ਸਕੂਲ ਪੜ੍ਹਦੇ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਐਸਾ ਫਸਿਆ ਕੇ ਉਸ ਵਿੱਚੋ ਨਿਕਲ ਹੀ ਨਹੀਂ ਪਾਇਆ ਅਤੇ ਦਿਨ 'ਬ ਦਿਨ ਨਸ਼ੇ ਦੀ ਇਸ ਡੂੰਘੀ ਦਲਦਲ ਵਿੱਚ ਫਸਦਾ ਹੀ ਚਲਾ ਗਿਆ ਓਹਨਾਂ ਕਿਹਾ ਕਿ ਇਸ ਨਸ਼ੇ ਨੂੰ ਲੈਕੇ ਓਹਨਾਂ ਨੇ ਕਈ ਵਾਰ ਪੁਲਸ ਦੇ ਅਧਿਕਾਰੀਆਂ ਨੂੰ ਅਤੇ ਰਾਜਨੀਤਕ ਲੋਕਾਂ ਨੂੰ ਵੀ ਸੂਚਿਤ ਕੀਤਾ ਕਿ ਕਸਬੇ ਅੰਦਰ ਵਿਕ ਰਹੇ ਨਸ਼ੇ ਉਤੇ ਨਕੇਲ ਕੱਸੀ ਜਾਵੇ ਪਰ ਹੋਇਆ ਕੁਝ ਨਹੀਂ ਜਿਸਦਾ ਨਤੀਜਾ ਇਹ ਨਿਕਲਿਆ ਕੇ ਉਹਨਾਂ ਦੇ ਬੇਟਾ ਨਵਜੋਤ ਮੌਤ ਦੀ ਆਗੋਸ਼ ਵਿੱਚ ਚਲਾ ਗਿਆ ਉਹਨਾਂ ਕਿਹਾ ਕਿ ਨਵਜੋਤ ਕਲ ਦਾ ਹੀ ਆਪਣੇ ਘਰੋਂ ਬਟਾਲਾ ਜਾਣ ਦਾ ਕਿਹ ਕੇ ਨਿਕਲਿਆ ਸੀ। ਉਧਰ ਇਸ ਮਾਮਲੇ 'ਚ ਪੁਲਿਸ ਥਾਣਾ ਸਿਵਲ ਲਾਈਨ ਚ ਮਾਮਲਾ ਦਰਜ ਕਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਤੋਂ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਅਧਕਾਰੀ ਮੁਤਾਬਿਕ ਉਹਨਾਂ ਨੂੰ ਲਾਸ਼ ਭੇਦਭਰੇ ਹਾਲਾਤ 'ਚ ਸੜਕ ਕਿਨਾਰੇ ਮਿਲੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਪਵੇਗਾ।

Story You May Like