The Summer News
×
Monday, 20 May 2024

ਰਾਏਕੋਟ ਵਿਖੇ ਈਦ-ਉਲ -ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਰਾਏਕੋਟ : ਬੱਸੀਆਂ ਰੋਡ 'ਤੇ ਸਥਿਤ ਈਦਗਾਹ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਓਹਾਰ ਮੁਸਲਮਾਨ ਭਾਈਚਾਰੇ ਵੱਲੋਂ ਭਾਰੀ ਧਾਰਮਿਕ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਈਦ ਦੀ ਨਮਾਜ਼ ਦੌਰਾਨ ਮੁਸਲਮਾਨ ਭਾਈਚਾਰੇ ਸਮੇਤ ਪੁੱਜੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਆਗੂਆਂ ਤੇ ਲੋਕਾਂ ਨੇ ਆਪਸੀ ਭਾਈਚਾਰਕ ਸਾਂਝ ਦਾ ਉਹ ਅਨੋਖਾ ਦ੍ਰਿਸ਼ ਪੇਸ਼ ਕੀਤਾ, ਜਦਕਿ ਨੂਰਾ ਮਾਹੀ ਸੇਵਾ ਸੁਸਾਇਟੀ ਵੱਲੋਂ ਸਰਪ੍ਰਸਤ ਪ੍ਰਵਾਸੀ ਕਰਵਿੰਦਰ ਸਿੰਘ ਯੂਕੇ ਤੇ ਪ੍ਰਧਾਨ ਮਾ. ਪ੍ਰੀਤਮ ਸਿੰਘ ਬਰਮੀ ਦੀ ਅਗਵਾਈ ਹੇਠ ਈਦ ਦੇ ਤਿਓਹਾਰ ਦੀ ਖੁਸ਼ੀ ਵਿੱਚ ਬ੍ਰੈੱਡ ਪਕੌੜਿਆ ਦਾ ਲੰਗਰ ਵੀ ਲਗਾਇਆ ਗਿਆ, ਉੱਥੇ ਹੀ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਹਾਜ਼ਰੀ ਭਰ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ।ਇਸ ਮੌਕੇ ਰਿਵਾਇਤੀ ਪਹਿਰਾਵੇ 'ਚ ਸਜੇ ਹੋਏ ਛੋਟੇ ਬੱਚੇ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ।ਇਸ ਮੌਕੇ ਮੁਸਲਮਾਨ ਆਗੂਆਂ ਨੇ ਦੱਸਿਆ ਕਿ ਮੁਸਲਮਾਨ ਭਾਈਚਾਰੇ ਵੱਲੋਂ 30 ਦਿਨ ਦੇ ਰੋਜੇ ਰੱਖਣ ਤੋਂ ਬਾਅਦ ਈਦ ਉਲ ਫਿਤਰ ਦਾ ਤਿਓਹਾਰ ਮਨਾਇਆ ਜਾਂਦਾ ਹੈ। ਜਿਸ ਦੌਰਾਨ ਅੱਲਾ ਤਾਲਾ ਅੱਗੇ ਨਮਾਜ਼ ਅਦਾ ਕਰਨ ਉਪਰੰਤ ਸਾਰਿਆਂ ਦੀ ਖੁਸ਼ੀ ਤੇ ਖੁਸ਼ਹਾਲੀ, ਸਭਨਾਂ ਦੇ ਭਲੇ ਤੇ ਭਾਈਚਾਰਕ ਸਾਂਝ ਦੀ ਦੁਆ ਕੀਤੀ ਜਾਂਦੀ ਹੈ।ਇਸ ਮੌਕੇ ਮੁਸਲਮਾਨ, ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਈਦ-ਉਲ-ਫਿਤਰ ਦਾ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਆਖਿਆ ਕਿ ਈਦ-ਉਲ-ਫਿਤਰ ਦਾ ਤਿਓਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ।

Story You May Like