The Summer News
×
Thursday, 09 May 2024

ਡਿਪਟੀ ਕਮਿਸ਼ਨਰ ਨੇ ਬਾਲ ਅਧਿਕਾਰਾਂ ਦੀ ਸੁਰੱਖਿਆ ਸਬੰਧੀ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 15  ਜੁਲਾਈ : ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਬਾਰੇ ਬੱਚਿਆਂ ਨਾਲ ਸਬੰਧਿਤ ਵੱਖ-ਵੱਖ ਮਹਿਕਮਿਆਂ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਬਾਲ ਵਿਆਹ, ਬਾਲ ਭਿੱਖਿਆ, ਬਾਲ ਮਜਦੂਰੀ ਅਤੇ ਪੋਕਸੋ ਐਕਟ ਦੀ ਸਮੀਖਿਆ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਸਾਰੇ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੇ ਪੁਜਾਰੀ ਜੋ ਵਿਆਹ ਦੇ ਕਾਰਜ ਨੂੰ ਸਪੰਨ  ਕਰਵਾਉਂਦੇ ਹਨ, ਉਨ੍ਹਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੱਚੇ ਦਾ ਵਿਆਹ ਕਰਵਾਉਣ ਤੋਂ ਪਹਿਲਾਂ ਬੱਚੇ ਦੀ ਉਮਰ ਸਬੰਧੀ ਦਸਤਾਵੇਜ ਜਰੂਰ ਚੈਂਕ ਕਰ ਲਏ ਜਾਣ ਅਤੇ ਜੇਕਰ ਕਾਨੂੰਨ ਮੁਤਾਬਕ ਲੜਕੀ ਦੀ ਉਮਰ 18 ਅਤੇ ਲੜਕੇ ਦੀ ਉਮਰ 21 ਸਾਲ ਤੋਂ ਵੱਧ ਹੋਵੇ ਤਾਂ ਹੀ ਵਿਆਹ ਕਾਰਜ ਸਪੰਨ ਕਰਵਾਇਆ ਜਾਵੇ। ਇਸ ਸਬੰਧ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਛੋਟੀ ਉਮਰ ਵਿੱਚ ਵਿਆਹ ਕਰਨ ਦੀ ਥਾਂ ਬੱਚਿਆਂ ਦੀ ਪੜਾਈ ਪ੍ਰਤੀ ਰੁਚੀ ਬਣਾਉਣ ਤਾਂ ਜੋ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜਿੰਦਗੀ ਨੂੰ ਸਫਲ ਬਣਾ ਸਕਣ।


 ਡਿਪਟੀ ਕਮਿਸ਼ਨਰ ਨੇ ਪੰਕਜ ਕੁਮਾਰ, ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਸਕੂਲ ਵੈਨਾਂ ਦੀ ਚੈਕਿੰਗ ਲਈ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਨ ਲਈ ਅਤੇ ਅਗਲੇਰੀ ਕਾਰਵਾਈ ਲਈ ਕਿਹਾ।ਬਾਲ ਮਜਦੂਰੀ ਤੇ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਸਾਰੇ ਵਪਾਰਕ ਅਦਾਰਿਆਂ ਦੇ ਯੂਨੀਅਨ ਦੇ ਮੁੱਖੀਆਂ ਨਾਲ ਇਸ ਸਬੰਧੀ ਮੀਟਿੰਗਾਂ ਕਰਨ ਲਈ ਕਿਹਾ ਗਿਆ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।
 
ਜਿਲ੍ਹਾ ਬਾਲ ਸੁਰੱਖਿਆ ਅਫਸਰ, ਡਾ. ਸ਼ਿਵਾਨੀ ਨਾਗਪਾਲ ਨੇ ਦੱਸਿਆ  ਕਿ ਕਈ ਵਾਰ ਮਾਪੇ ਆਪਣੇ ਬੱਚਿਆਂ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੰਦੇ ਹਨ, ਜਦੋਂ ਕਿ ਛੋਟੀ ਉਮਰ ਦੇ ਬੱਚੇ ਪਰਿਪਕਵ ਨਹੀਂ ਹੁੰਦੇ ਕਿ ਉਹ ਆਪਣੇ ਵਿਆਹ ਦੀਆਂ ਜਿੰਮੇਵਾਰੀਆਂ ਨੂੰ ਨਿਭਾ ਸਕਣ ਅਤੇ ਜਿਸ ਕਰਕੇ ਉਹਨਾਂ ਦੀ ਪੜਾਈ ਅਤੇ ਉੱਜਵਲ ਭਵਿੱਖ ਵੀ ਪਿੱਛੇ ਰਹਿ ਜਾਂਦਾ ਹੈ। ਇਸ ਮੌਕੇ ਤੇ ਕੁਲਦੀਪ ਸਿੰਘ ਡੀ.ਐਸ.ਪੀ, ਪ੍ਰਭਜੋਤ ਕੌਰ, ਜਿਲ੍ਹਾ ਸਿੱਖਿਆ ਅਫਸਰ, ਡਾ. ਵਰੁਣ ਵਰਮਾ, ਡਾ. ਨਰੇਸ਼ ਪਰੂਥੀ, ਜਿਲ੍ਹਾ ਕੋਆਰਡੀਨੇਟਰ,  ਗੋਲਡੀ ਸ਼ਰਮਾ, ਕਪਿਲ ਸ਼ਰਮਾ, ਜੀਵਨ ਕੁਮਾਰ ਨੁਮਾਇੰਦਾ, ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ, ਅਨਮੋਲਪ੍ਰੀਤ, ਅਨੂ ਬਾਲਾ ਬਾਲ ਸੁਰੱਖਿਆ ਅਫਸਰ, ਸੌਰਵ ਚਾਵਲਾ, ਲੀਗਲ ਕਮ ਪ੍ਰੋਬੇਸ਼ਨ ਅਫਸਰ ਹਾਜਰ ਸਨ।  


 

 

Story You May Like