The Summer News
×
Thursday, 09 May 2024

ਦੁੱਧ ਸ਼ੀਤਲ ਕੇਂਦਰ ਦੋਦਾ ਵਿਖੇ ਦੁੱਧ ਉਤਪਾਦਕਾਂ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਸ੍ਰੀ ਮੁਕਤਸਰ ਸਾਹਿਬ 16 ਜੁਲਾਈ : ਡੇਅਰੀ ਕਿਤੇ ਨੂੰ ਪ੍ਰਫੂਲਿਤ ਕਰਨ ਦੇ ਮੰਤਵ ਨਾਲ ਵੇਰਕਾ ਫਰੀਦਕੋਟ ਡੇਅਰੀ ਵੱਲੋ ਭਾਰਤ ਸਰਕਾਰ ਦੇ ਨੈਸ਼ਨਲ ਪ੍ਰੋਗਰਾਮ ਫਾਰ ਡੇਅਰੀ ਡਿਵੈਲਪਮੈਂਟ ਪ੍ਰੋਜੈਕਟ ਅਧੀਨ ਦੁੱਧ ਸ਼ੀਤਲ ਕੇਂਦਰ ਦੋਦਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਦੱਸ ਦਈਏ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਨਿਮੇਸ਼ ਪ੍ਰਮਾਣਿਕ, ਡਿਪਟੀ ਜਨਰਲ ਮੈਨੇਜਰ ਅਤੇ ਖੁਸ਼ਕਰਨ ਸਿੰਘ, ਡਿਪਟੀ ਮੈਨੇਜਰ ਪ੍ਰੋਕਿਊਰਮੈਂਟ ਵੱਲੋਂ ਪ੍ਰੋਗਰਾਮ ਵਿੱਚ ਆਏ ਸਮੂਹ ਦੁੱਧ ਉਤਪਾਦਕਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵੇਰਕਾ ਅਦਾਰੇ ਅਤੇ ਇਸ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।


ਇਸ ਉਪਰੰਤ ਗੁਰਪ੍ਰਕਾਸ਼ ਸਿੰਘ, ਸੀ ਈ ਆਈ ਪਨਕੋਫੈਡ ਵੱਲੋ ਦੁੱਧ ਉਤਪਾਦਕਾਂ ਨੂੰ ਸਹਿਕਾਰਤਾ ਲਹਿਰ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋ ਸਹਿਕਾਰਤਾ ਵਿਭਾਗ ਦੇ ਕੰਮਕਾਰ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸਦੇ ਨਾਲ ਹੀ ਡਾ.ਹਰਸੁਬੇਗ ਸਿੰਘ, ਇੰਚਾਰਜ ਵੇਰਕਾ ਸੀਮਨ ਸਟੇਸ਼ਨ ਖੰਨਾ ਵੱਲੋਂ ਦੁੱਧ ਉਤਪਾਦਕਾਂ ਨੂੰ ਸਸਤੇ ਭਾਅ ਤੇ ਸਪਲਾਈ ਕੀਤੇ ਜਾਂਦੇ ਸੀਮਨ ਅਤੇ ਪਸ਼ੂਆਂ ਨੂੰ ਆਮ ਤੌਰ ਤੇ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸਤਿੰਦਰ ਮੌਰੀਆ, ਡਿਪਟੀ ਜਨਰਲ ਮੈਨੇਜਰ, ਅਤੇ ਪ੍ਰਿਤਪਾਲ ਸਿੰਘ, ਮੈਨੇਜਰ ਘਣੀਏ ਕੇ ਬਾਂਗਰ, ਵੱਲੋਂ ਵੇਰਕਾ ਕੈਟਲਫੀਡ, ਮਿਨਰਲ ਮਿਕਸਚਰ ਅਤੇ ਇਹਨਾਂ ਦੇ ਫਾਈਦਿਆ ਬਾਰੇ ਜਾਣਕਾਰੀ ਦਿੱਤੀ ਗਈ। ਗੁਰਬੀਰ ਸਿੰਘ ਸਹਾਇਕ ਮੈਨੇਜਰ ਵੱਲੋਂ ਦੁੱਧ ਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਸਬੰਧੀ ਨੁਕਤੇ ਸਾਂਝੇ ਕੀਤੇ ਗਏ।

ਇਸ ਪ੍ਰੋਗਰਾਮ ਦੇ ਅੰਤ ਵਿੱਚ ਸ਼ੇਰਵੀਰ ਸਿੰਘ ਚੇਅਰਮੈਨ, ਵੇਰਕਾ ਫਰੀਦਕੋਟ ਡੇਅਰੀ ਅਤੇ ਤੇਜਿੰਦਰ ਸਿੰਘ ਡਾਇਰੈਕਟਰ ਮਿਲਕਫ਼ੈਡ , ਜਸਕਰਨ ਸਿੰਘ ਡਾਇਰੈਕਟਰ, ਬਲਦੇਵ ਸਿੰਘ ਡਾਇਰੈਕਟਰ, ਸੁਖਮੰਦਰ ਸਿੰਘ ਵੱਲੋਂ, ਵੇਰਕਾ ਫਰੀਦਕੋਟ ਡੇਅਰੀ ਵੱਲੋਂ ਅਯੋਜਿਤ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਮੂਹ ਦੁੱਧ ਉਤਪਾਦਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਵੇਰਕਾ ਨਾਲ ਜੁੜ ਕੇ ਇਸ ਨੂੰ ਹੋਰ ਅੱਗੇ ਲਿਜਾਣ ਦੀ ਅਪੀਲ ਕੀਤੀ ਗਈ।



 

Story You May Like