The Summer News
×
Tuesday, 21 May 2024

ਪੰਜਾਬ ਵਿਚ ਅਗਲੇ 4 ਦਿਨ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਕਹਿਰ ਰਹੇਗਾ ਜਾਰੀ

ਚੰਡੀਗੜ੍ਹ : ਪੰਜਾਬ ਵਿਚ ਅਗਲੇ 4 ਦਿਨ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਨੇ 16 ਤੇ 17 ਜਨਵਰੀ ਨੂੰ ਔਰੇਂਜ ਅਤੇ 18 ਤੇ 19 ਜਨਵਰੀ ਨੂੰ ਯੈਲੋ ਅਲਰਟ ਜਾਰੀ ਕੀਤੇ ਹਨ। ਪੰਜਾਬ ਵਿਚ 15 ਜਨਵਰੀ ਨੂੰ ਸੀਜ਼ਨ ਦੀ ਸਭ ਤੋਂ ਵੱਧ ਠੰਢ ਪਈ। ਫਰੀਦਕੋਟ ਵਿਚ ਘੱਟੋ ਘੱਟ ਤਾਪਮਾਨ ਮਨਫੀ ਇਕ ਡਿਗਰੀ ਰਿਕਾਰਡ ਕੀਤਾ ਹੈ। ਪੰਜਾਬ ਦੇ 7 ਜ਼ਿਲ੍ਹਿਆਂ ਵਿਚ ਘੱਟੋ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ ਹੈ। ਕੱਲ੍ਹ ਭਾਵੇਂ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਧੁੱਪ ਨਿਕਲੀ ਪਰ ਹਿਮਾਚਲ ਵਿਚ ਪਈ ਬਰਫਬਾਰੀ ਕਾਰਨ ਸੀਤ ਲਹਿਰ ਰਹੀ ਜਾਰੀ ਹੈ।

Story You May Like