The Summer News
×
Monday, 20 May 2024

ਪੰਜ ਭੈਣਾਂ ਦਾ ਇਕਲੌਤਾ ਭਰਾ ਭੈਣ ਨੂੰ ਲੋਹੜੀ ਦੇਕੇ ਆ ਰਿਹਾ ਸੀ ਵਾਪਿਸ, ਕਾਰ ਨੇ ਦਰੜਿਆ

ਮੋਗਾ, 9 ਜਨਵਰੀ (ਕਸ਼ਿਸ਼ ਸਿੰਗਲਾ) ਮੋਗਾ ਦੇ ਨਿਹਾਲ ਸਿੰਘ ਵਾਲਾ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰ ਸਾਈਕਲ ਦੀ ਮੌਤ ਹੋ ਗਈ। ਮੋਟਰ ਸਾਈਕਲ ਸਵਾਰ ਆਪਣੀ ਭੈਣ ਨੂੰ ਲੋਹੜੀ ਦਾ ਤਿਉਹਾਰ ਦੇ ਕੇ ਵਾਪਸ ਆ ਰਿਹਾ ਸੀ।


ਬੀਤੀ ਸ਼ਾਮ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਖੋਟੇ ਕੋਲ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ (26) ਸਤਨਾਮ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਕਾਰ ਦਾ ਡਰਾਈਵਰ ਸ਼ਰਾਬੀ ਸੀ।


ਮ੍ਰਿਤਕ ਸਤਨਾਮ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਬੀਤੀ ਸ਼ਾਮ ਉਹ ਆਪਣੀ ਭੈਣ ਨੂੰ ਲੋਹੜੀ ਦਾ ਤਿਉਹਾਰ ਦੇ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਜਦੋਂ ਉਸ ਨਾਲ ਇਹ ਹਾਦਸਾ ਵਾਪਰ ਗਿਆ। ਪੁਲਸ ਨੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਸਤਨਾਮ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਰੱਖਿਆ ਗਿਆ ਹੈ।

Story You May Like