The Summer News
×
Tuesday, 21 May 2024

ਹੱਡ ਚੀਰਵੀਂ ਠੰਢ ਤੇ ਧੁੰਦ ਦਾ ਪ੍ਰਕੋਪ ਜਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ : ਹੱਡ ਚੀਰਵੀਂ ਠੰਢ ਤੇ ਧੁੰਦ ਦਾ ਪ੍ਰਕੋਪ ਜਾਰੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿਚ ਰੈੱਡ ਤੇ ਰਾਜਸਥਾਨ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਨੇ ਸਮੁੱਚੇ ਜਨ-ਜੀਵਨ ਨੂੰ ਪ੍ਰਭਾਵਤ ਕੀਤਾ ਹੈ। ਦਿੱਲੀ ਦਾ ਤਾਪਮਾਨ ਹਿਮਾਚਲ ਤੇ ਉਤਰਾਖੰਡ ਤੋਂ ਵੀ ਘੱਟ ਰਿਹਾ ਹੈ। ਰਾਜਸਥਾਨ ਦੇ ਚੁਰੂ ਦਾ ਘੱਟੋ ਘੱਟ ਤਾਪਮਾਨ ਮਨਫੀ 0.5 ਡਿਗਰੀ ਸੈਲਸੀਅਸ ‘ਤੇ ਡਿੱਗਾ ਹੈ।  11 ਤੋਂ 13 ਜਨਵਰੀ ਤਕ ਹੱਡ ਚੀਰਵੀਂ ਠੰਢ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ। ਬਠਿੰਡਾ ਤੇ ਆਗਰਾ ਵਿਚ ਦ੍ਰਿਸ਼ਟਤਾ ਸਿਫਰ ਰਹੀ ਹੈ। ਧੁੰਦ ਕਾਰਨ ਦੇਸ਼ ਭਰ ਵਿਚ ਹਵਾਈ ਸੇਵਾਵਾਂ ਪ੍ਰਭਾਵਤ ਹੋਈਆਂ ਹਨ।

Story You May Like