The Summer News
×
Tuesday, 21 May 2024

ਪਿੰਡ ਦੇਹਣੀ ਵਿਖੇ ਟਰਾਲੇ ਦੇ ਟਾਇਰਾਂ ਨੂੰ ਲੱਗੀ ਅੱਗ, ਟਰਾਲਾ ਸੜ ਕੇ ਸੁਆਹ

ਕੀਰਤਪੁਰ ਸਾਹਿਬ, (ਸੰਦੀਪ ਸ਼ਰਮਾ)  ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇਹਣੀ ਵਿਖੇ ਅੱਜ ਤੜਕਸਾਰ ਕਰੀਬ 4 ਵਜੇ ਇਕ ਟਰੱਕ-ਟਰਾਲੇ ਦੇ ਟਾਇਰਾਂ ਨੂੰ ਅਚਾਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਭਿਆਨਕ ਰੂਪ ਧਾਰਨ ਕਰ ਗਈ ਅਤੇ ਟਰਾਲੇ ਤੇ ਲੋਡ ਕੀਤਾ ਹੈਡਰੇ (Hydra) ਸਮੇਤ ਟਰੱਕ ਟਰਾਲਾ ਸੜ ਕੇ ਸੁਆਹ ਹੋ ਗਿਆ |


 

ਟਰੱਕ ਚਾਲਕ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮਨਾਲੀ ਲਾਗਿਓਂ ਹੈਡਰਾ ਲੋਡ ਕਰਕੇ ਭਰਤਗੜ੍ਹ ਨੂੰ ਆ ਰਿਹਾ ਸੀ ਤੇ  ਉਹ ਪਿੰਡ ਦੇਹਣੀ ਲਾਗੇ ਆਪਣਾ ਟ੍ਰੱਕ ਸੜਕ ਕਿਨਾਰੇ ਖੜਾ ਕਰਕੇ ਟਰੈਕ ਦੇ ਅੰਦਰ ਸੌਂ ਗਿਆ ਤਾਂ ਕੁਝ ਦੇਰ ਬਾਅਦ ਉਸ ਨੂੰ ਟਰੱਕ ਡਰਾਈਵਰਾਂ ਅਤੇ ਰਾਹਗੀਰਾਂ ਨੇ ਉਠਾਇਆ ਤੇ ਦੱਸਿਆ ਕਿ ਤੇਰੇ ਟਰੱਕ ਦੇ ਪਿਛਲੇ ਟਾਇਰਾਂ ਨੂੰ ਅੱਗ ਲੱਗੀ ਹੋਈ ਹੈ |
 

ਉਨ੍ਹਾਂ ਦੱਸਿਆ ਕਿ ਮੌਕੇ ਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵਾਰ ਵਾਰ ਫੋਨ ਕਰਨ ਤੋਂ ਬਾਅਦ ਵੀ ਉਕਤ ਫਾਇਰ ਬ੍ਰਿਗੇਡ ਗੱਡੀਆਂ ਕਰੀਬ ਡੇਢ ਘੰਟਾ ਉਡੀਕ ਕਰਨ ਉਪਰੰਤ ਪਹੁੰਚੀਆਂ ਇਨੇ ਟਾਈਮ ਨੂੰ ਦੋਵੇਂ ਵਹੀਕਲ ਸੜਕੇ ਸੁਆਹ ਹੋ ਚੁੱਕੇ ਇਸ ਮੌਕੇ ਸਥਾਨਕ ਪਿੰਡ ਮੋੜਾ ਦੇ ਸਾਬਕਾ ਪੰਚ ਹਰਬੰਸ ਸਿੰਘ ਨੇ ਕਿਹਾ ਕਿ ਅਜਿਹੇ ਹਾਦਸੇ ਕਈ ਵਾਰ ਵਾਪਰ ਚੁੱਕੇ ਹਨ ਅਤੇ ਇਲਾਕੇ  ਦੇ ਲੋਕ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿਖੇ ਫਾਇਰ ਬ੍ਰਿਗੇਡ ਗੱਡੀ ਖੜ੍ਹੀ ਕਰਨੀ ਦੀ ਮੰਗ ਕਰ ਚੁੱਕੇ ਹਨ ਪਰ ਹਾਲੇ ਤੱਕ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਜੇ ਮੌਕੇ ਤੇ ਫਾਇਰ ਬ੍ਰਿਗੇਡ ਗੱਡੀ ਪਹੁੰਚ ਜਾਂਦੀ ਤਾਂ ਸ਼ਾਇਦ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ|

Story You May Like