The Summer News
×
Tuesday, 21 May 2024

ਇਸ ਸ਼ਹਿਰ 'ਚ ਮੌਸਮ ਨੇ ਫਿਰ ਬਦਲਿਆ ਆਪਣਾ ਮਿਜਾਜ਼ ,ਇਨ੍ਹਾਂ ਦਿਨਾਂ 'ਚ ਪੈ ਸਕਦਾ ਹੈ ਮੀਂਹ

ਚੰਡੀਗੜ੍ਹ : ਦਿੱਲੀ 'ਚ ਹਰ ਸਮੇਂ ਮੌਸਮ ਆਪਣਾ ਮਿਜਾਜ਼ ਬਦਲ ਰਿਹਾ ਹੈ। ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਬੇਮੌਸਮੀ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਹਨ। ਜਿਸ ਕਾਰਨ ਲੋਕਾਂ ਨੇ ਇੱਕ ਵਾਰ ਫਿਰ ਠੰਢ ਮਹਿਸੂਸ ਕੀਤੀ। ਮੀਡੀਆ ਸੂਤਰਾਂ ਮੁਤਾਬਕ ਮੌਸਮ 'ਚ ਆਏ ਇਸ ਬਦਲਾਅ ਕਾਰਨ ਵਧਦੇ ਪਾਰਾ 'ਤੇ ਬ੍ਰੇਕ ਲੱਗ ਗਈ ਹੈ। ਇਸੇ ਦੌਰਾਨ ਸੂਰਜ ਛਿਪਣ ਤੋਂ ਬਾਅਦ ਸ਼ਾਮ ਨੂੰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਤਾਪਮਾਨ 28 ਡਿਗਰੀ ਤੱਕ ਪਹੁੰਚ ਗਿਆ। ਇਸੇ ਪ੍ਰਕਾਰ ਰਾਜਧਾਨੀ ਦਿੱਲੀ ਵਿੱਚ 1 ਮਾਰਚ ਤੋਂ ਲਗਾਤਰ ਇਕ ਹਫ਼ਤਾ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ ਇਸ ਤਰ੍ਹਾਂ ਪੂਰੇ ਮਾਰਚ ਦੌਰਾਨ ਹੁਣ ਤੱਕ 83.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।


                    45


ਦੱਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ 'ਚ ਮੀਂਹ ਦਾ ਇਹ ਦੌਰ ਜਾਰੀ ਰਹਿ ਸਕਦਾ ਹੈ। ਦਰਅਸਲ 1 ਅਤੇ 3 ਅਪ੍ਰੈਲ ਨੂੰ ਫਿਰ ਤੋਂ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। 3 ਅਪ੍ਰੈਲ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ।ਇਸੇ ਤਰ੍ਹਾਂ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦਿੱਲੀ ਦੇ ਰਿਜ ਵਿੱਚ ਸਭ ਤੋਂ ਘੱਟ ਤਾਪਮਾਨ 13.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਦੱਸ ਦਿੰਦੇ ਹਾਂ ਕਿ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਮਾਰਚ ਦਾ ਮਹੀਨਾ ਥੋੜ੍ਹਾ ਠੰਢਾ ਰਿਹਾ। ਇਸੇ ਪ੍ਰਕਾਰ ਮਾਰਚ ਦੇ ਔਸਤ ਦਾ ਵੱਧ ਤੋਂ ਵੱਧ ਤਾਪਮਾਨ 30.9 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16.2 ਡਿਗਰੀ ਸੈਲਸੀਅਸ ਰਿਹਾ।


                         45


 (ਮਨਪ੍ਰੀਤ ਰਾਓ)


 


 


 


 

Story You May Like