The Summer News
×
Friday, 10 May 2024

ਮਾਮੂਲੀ ਤਕਰਾਰ ਕਾਰਨ ਔਰਤ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ,ਜਾਣੋ ਪੂਰਾ ਵੇਰਵਾ

ਤਰਨ ਤਾਰਨ / ਬਲਜੀਤ ਸਿੰਘ : ਘਰਦਿਆਂ 'ਚ ਥੋੜੇ ਬਹੁਤ ਲੜਾਈ-ਝਗੜੇ ਚੱਲਦੇ ਹੀ ਰਹਿੰਦੇ ਹਨ,ਏਡਸ ਦੇਈਏ ਕਿ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਦੋਵਾਂ ਜੀਆਂ ਦੀ ਮਾਮੂਲੀ ਤਕਰਾਰ ਹੋਣ ਤੋਂ ਬਾਅਦ, ਪਤਨੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਮਨ ਦੀ ਉਮਰ ਲਗਭਗ 24 ਸਾਲ ਵਾਸੀ ਖਡੂਰ ਸਾਹਿਬ ਪੱਤੀ ਫੱਲਿਆਂ ਦੀ ਦਾ ਆਪਣੇ ਪੇਕੇ ਜਾਣ ਨੂੰ ਲੈਕੇ ਕੇ ਆਪਣੇ ਪਤੀ ਵਿਜੇਪਾਲ ਨਾਲ ਮਾਮੂਲੀ ਤਕਰਾਰ ਹੋ ਗਿਆ ਸੀ।


ਜਿਸ ਤੋਂ ਬਾਅਦ ਪਤਨੀ ਨੇ ਖੌਫਨਾਕ ਕਦਮ ਚੁੱਕਦਿਆਂ ਅਤੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਕੁਝ ਦਿਨਾਂ ਤੋਂ ਪੇਕੇ ਜਾਣ ਦੀ ਜਿਦ ਕਰ ਰਹੀ ਸੀ ਤੇ ਉਸ ਕੋਲ ਪੈਸੇ ਨਾਂ ਹੋਣ ਕਰਕੇ ਉਸਨੇ ਆਪਣੀ ਪਤਨੀ ਨੂੰ ਕੁਝ ਦਿਨ ਠਹਿਰ ਕੇ ਚਲੇ ਜਾਣ ਦੀ ਸਲਾਹ ਦਿੱਤੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਭੱਠੇ ਤੇ ਮਜ਼ਦੂਰੀ ਕਰਨ ਲਈ ਚਲਾ ਗਿਆ। ਜਦੋਂ ਉਹ ਵਾਪਸ ਪਰਤਿਆ ਤਾਂ ਉਸਦੀ ਪਤਨੀ ਨੇ ਫਾਹਾ ਲਿਆ ਹੋਇਆ ਸੀ ਉਸ ਵੱਲੋਂ ਤੁਰੰਤ ਉਸ ਨੂੰ ਇਲਾਜ ਲਈ ਸ੍ਰੀ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਗੋਇੰਦਵਾਲ ਸਾਹਿਬ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

Story You May Like