The Summer News
×
Tuesday, 21 May 2024

ਪਖੰਡ ਦੀ ਵੀ ਹੱਦ ਹੁੰਦੀ ਹੈ! ਆਹ ਕਿ ਬੋਲ ਗਏ ਡਾ ਬਲਬੀਰ ਸਿੰਘ ਆਪਣੇ ਮਿੱਤਰ ਡਾ ਗਾਂਧੀ ਲਈ

ਆਪ ਪਾਰਟੀ ਤੋਂ ਪਟਿਆਲਾ ਚੌਣ ਮੈਦਾਨ ਚ ਉਤਰੇ ਮੰਤਰੀ ਡਾ ਬਲਬੀਰ ਸਿੰਘ ਇੱਕ ਪੋਸਟ ਪਾਕੇ ਆਪਣੇ ਪੁਰਾਣੇ ਮਿੱਤਰ ਧਰਮਵੀਰ ਗਾਂਧੀ ਨੂੰ ਖੂਬ ਖਰੀ ਖੋਟਿਆ ਸੁਣਾ ਗਏ। ਡਾ. ਬਲਬੀਰ ਸਿੰਘ ਨੇ ਲਿਖਿਆ...



ਸਾਈਕਲ ਦਾ ਵੀ ਸਟੈਂਡ ਹੁੰਦਾ ਹੈ! ਪਖੰਡ ਦੀ ਵੀ ਹੱਦ ਹੁੰਦੀ ਹੈ!


ਜਿਹੜੀ ਆਮ ਆਦਮੀ ਪਾਰਟੀ ਨੇ ਮੇਰੇ ਪੁਰਾਣੇ ਮਿੱਤਰ ਡਾ. ਗਾਂਧੀ ਨੂੰ ਐਮ. ਪੀ. ਬਣਾਇਆ ਸੀ, ਉਸ ਪਾਰਟੀ ਨੂੰ ਧੋਖਾ ਦੇਣ ਲੱਗੇ ਡਾਕਟਰ ਸਾਬ ਨੇ ਸਿਧਾਂਤਕ ਕਾਰਨ ਦੱਸੇ ਸੀ ਕੇ “ਦਿੱਲ੍ਹੀ ਵਿੱਚ ਕਾਂਗਰਸ ਨਾਲ ਗੱਲ ਕਰਨਾ ਗ਼ਲਤ ਹੈ”।


ਪਟਿਆਲੇ ਦੇ ਹਰ ਕੋਣੇ ਵਿੱਚ ਉੱਚੀ ਉੱਚੀ ਭਾਸ਼ਣ ਦਿੱਤੇ ਸੀ ਕੇ ਕਾਂਗਰਸ ਨੇ ਪੰਜਾਬ ਨੂੰ “ਲੁੱਟਿਆ, ਕੁੱਟਿਆਂ, ਚੂੰਡਿਆ”। ਅੱਜ ਇਕ ਦਮ ਚੋਣ ਤੋਂ ਪਹਿਲਾਂ ਉਸੀ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਪ੍ਰਨੀਤ ਜੀ ਸਾਰੀ ਜ਼ਿੰਦਗੀ ਭਾਜਪਾ ਨੂੰ ਮਾੜਾ ਦੱਸਦੇ ਰਹੇ ਤੇ ਹੁਣ ਭਾਜਪਾ ਦੇ ਗੁਣ ਗਾ ਰਹੇ ਹਨ।
ਦੋਵਾਂ ਨੂੰ ਦੱਸਣਾ ਚਾਹੀਦਾ ਹੈ ਕੇ ਪਹਿਲਾਂ ਪਟਿਆਲਾ ਤੋਂ MP ਬਣਕੇ ਪਟਿਆਲੇ ਲਈ ਕੀ ਦੇਣ ਦਿੱਤੀ?


ਜਿੰਨੇ ਵੀ ਲੋਕਾਂ ਨੇ 2014 ਵਿਚ ਡਾ. ਗਾਂਧੀ ਜੀ ਲਈ ਪ੍ਰਚਾਰ ਕੀਤਾ ਸੀ ਉਹਨਾਂ ਵਿਚੋਂ ਇਕ ਵੀ ਹੁਣ ਉਹਨਾਂ ਦੇ ਨਾਲ ਨਹੀਂ! ਕਾਰਨ?…..ਆਣ ਵਾਲੇ ਦਿਨਾਂ ਵਿੱਚ ਉਹ ਸਾਰੇ ਆਪਣੇ ਆਪ ਦੱਸਣਗੇ!

Story You May Like