The Summer News
×
Saturday, 11 May 2024

ਮਾਲਕ ਨੇ ਨਹੀਂ ਵਧਾਈ ਤਨਖਾਹ ਤਾਂ ਕਿਰਾਏਦਾਰ ਨੇ ਕਰ'ਤਾ ਕੁਝ ਅਜਿਹਾ ਕਿ....

ਅਬੋਹਰ : ਕਹਿੰਦੇ ਐ ਘਰ ਦਾ ਭੇਤੀ ਲੰਕਾ ਢਾਹੇ, ਇਹ ਕਹਾਵਤ ਅਬੋਹਰ ਦੇ ਵਿੱਚ ਢੁਕਵੀਂ ਸਾਬਤ ਹੋਈ ਹੈ, ਜਦੋਂ ਪੁਲਿਸ ਨੇ 24 ਘੰਟਿਆਂ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ l ਦਰਅਸਲ ਅਬੋਹਰ ਦੇ ਮੇਨ ਬਾਜ਼ਾਰ ਗਲੀ ਨੰਬਰ 10 ਦੇ ਵਿੱਚ ਘਰ ਵਿੱਚ ਮੌਜੂਦ ਇੱਕ ਮਹਿਲਾ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ l ਮਹਿਲਾ ਨੂੰ ਜਖਮੀ ਕਰ ਉਸਦੇ ਗਲ 'ਚ ਪਾਈ ਚੈਨ, ਕੰਨਾਂ ਤੇ ਟੋਪਸ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਤੇ ਜਖਮੀ ਮਹਿਲਾ ਨੂੰ ਘਰ ਵਿੱਚ ਬੰਦ ਕਰਕੇ ਚਲੇ ਗਏ l ਜਦੋਂ ਮਾਲਕ ਘਰ ਪੁੱਜਿਆ ਤਾਂ ਇਸ ਦਾ ਖੁਲਾਸਾ ਹੋਇਆ ਤਾਂ ਇਲਾਕੇ ਦੇ ਵਿੱਚ ਫੈਲੀ ਦਹਿਸ਼ਤ ਨੂੰ ਦੇਖਦਿਆਂ ਪੁਲਿਸ ਦੇ ਲਈ ਚੈਲੇੰਜ ਬਣੇ ਇਸ ਮਾਮਲੇ ਨੂੰ 24 ਘੰਟਿਆਂ ਤੋਂ ਘੱਟ ਸਮੇਂ ਵਿੱਚ ਟਰੇਸ ਕਰ ਲਿਆ ਗਿਆ ਹੈ। ਜਿਸ ਵਿੱਚ ਖੁਲਾਸਾ ਹੋਇਆ ਕਿ ਕਰੀਬ 11 ਸਾਲ ਘਰ ਦੇ ਮਾਲਕ ਵਿਅਕਤੀ ਦੇ ਕੋਲ ਕੰਮ ਕਰਨ ਵਾਲਾ ਮੁਨੀਮ ਹੀ, ਜੋ ਘਰ ਦਾ ਭੇਤੀ ਸੀ ਇਸ ਵਾਰਦਾਤ ਦਾ ਮਾਸਟਰ ਮਾਇੰਡ ਨਿਕਲਿਆ l ਜੋ ਆਪਣੇ ਚਾਰ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਐਸਐਸਪੀ ਦਾ ਕਹਿਣਾ ਕਿ ਉਕਤ ਮਨੀਮ ਵੱਲੋਂ ਆਪਣੇ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਕੀਤੀ ਗਈ ਸੀ, ਜਿਸ ਤੇ ਉਹਨਾਂ ਨੇ ਮਨਾ ਕਰਨ ਤੇ ਨੌਕਰੀ ਛੱਡ ਕੇ ਚਲਾ ਗਿਆ ਸੀ

Story You May Like