The Summer News
×
Tuesday, 21 May 2024

ਈਰਾਨੀ ਔਰਤਾਂ ਦੇ ਸਮਰਥਨ 'ਚ ਉਤਰੀ Urvashi Rautela, ਕਟਵਾਏ ਵਾਲ, ਦੇਖੋ ਤਸਵੀਰਾਂ

ਚੰਡੀਗੜ੍ਹ : Miss Universe ਅਤੇ ਅਭਿਨੇਤਰੀ  Urvashi Rautela ਨੇ ਈਰਾਨੀ ਔਰਤਾਂ ਦੇ ਸਮਰਥਨ 'ਚ ਉਤਰਨ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਤੁਹਾਨੂੰ ਦਸ ਦਿੰਦੇ ਹਾਂ ਕਿ ਕਾਫੀ ਲੰਮੇਂ ਸਮੇਂ ਤੋਂ ਇਰਾਨ ‘ਚ ਹਿਜਾਬ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਚਲ ਰਿਹਾ ਹੈ।  ਇਸ ਦੇ ਨਾਲ ਈਰਾਨੀ ਐਰਤਾਂ ਦੀ ਸਹਾਇਤਾ ਲਈ ਅਤੇ ਉਹਨਾਂ ਨੂੰ ਇਨਸਾਫ ਦਿਲਵਾਉਣ ਲਈ ਜਨਤਾ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕਰਕੇ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਉਠਾ ਰਹੇ ਹਨ। ਸਿਰਫ ਆਮ ਜਨਤਾ ਹੀ ਨਹੀਂ ਬਾਲੀਵੁੱਡ ਦੇ ਕਈ ਅਦਾਕਾਰ ਅਭਿਨੇਤਰੀਆਂ ਵੀ ਇਸ ਸਬੰਧੀ ਆਵਾਜ਼ ਉਠਾ ਰਹੇ ਹਨ।


ਸਭ ਤੋਂ ਪਹਿਲਾ ਬਾਲੀਵੁੱਡ ਅਤੇ ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਔਰਤਾਂ ਖਿਲਾਫ ਹੋ ਰਹੇ ਅੱਤਿਆਚਾਰ ਉਤੇ ਆਵਾਜ਼ ਚੁੱਕੀ। ਇਸ ਤੋਂ ਬਾਅਦ ਹੁਣ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਔਰਤਾਂ ਦੇ ਸਮਰਥਨ 'ਚ ਅੱਗੇ ਆਈ ਹੈ। ਉਰਵਸ਼ੀ ਔਰਤਾਂ ਦਾ ਸਮਰਥਨ ਕੁਝ ਅਲੱਗ ਕਰ ਰਹੀ ਹੈ। ਉਸ ਨੇ ਆਪਣੇ ਵਾਲ ਕਟਵਾ ਕੇ ਸਮਰਥਨ ਕੀਤਾ। ਜੀ ਹਾਂ ਇਹ ਸੱਚ ਹੈ ਹਾਲਹਿ ‘ਚ ਉਰਵਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਜਿਸ ਵਿੱਚ ਉਹ ਆਪਣੇ ਵਾਲ ਕਟਵਾਉਂਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਲਿਖਿਆ ਕਿ ਉਹ ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣਾ ਚਾਹੁੰਦੀ ਹੈ।  

Story You May Like