The Summer News
×
Monday, 20 May 2024

20 ਕਿਲੋਗ੍ਰਾਮ ਭੁੱ.ਕੀ ਚੁੱਰਾ ਪੋਸਤ ਅਤੇ 250 ਗ੍ਰਾਮ ਅਫੀ/ਮ ਸਮੇਤ ਵਿਅਕਤੀ ਗ੍ਰਿ/ਫਤਾਰ

ਐਸ.ਏ.ਐਸ ਨਗਰ, 7 ਨਵੰਬਰ 2023: ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7, ਮੋਹਾਲੀ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਮਾੜੇ ਅਨਸਰਾ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ 20 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਅਤੇ 250 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।


ਮਿਤੀ 06-11-2023 ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਜੀਤ ਰਾਮ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਪਿੰਡ ਸੋਹਾਣਾ ਗੁਰੂਦੁਆਰਾ ਡੇਰਾ ਸਾਹਿਬ ਵਾਲੀ ਸਾਈਡ ਤੋ ਪਿੰਡ ਸੋਹਾਣਾ ਟੋਭੇ ਵਾਲੇ ਪਾਸੇ ਨੂੰ ਜਾ ਰਹੇ ਸੀ ਤਾਂ ਨੇੜੇ ਪਾਣੀ ਵਾਲੀ ਟੈਂਕੀ ਪਿੰਡ ਸੋਹਾਣਾ ਪਾਸ ਟੋਭੇ ਵਾਲੀ ਸਾਈਡ ਤੋ ਇੱਕ ਮੌਨਾ ਨੌਜਵਾਨ ਕਾਲੇ ਰੰਗ ਦਾ ਬੈਗ ਵਜਨਦਾਰ ਚੁੱਕੀ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਬੈਗ ਸੁੱਟ ਕੇ ਭੱਜਣ ਲੱਗਾ। ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਭਰਤ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਪਿੰਡ ਕਮਾਲਪੁਰ, ਥਾਣਾ ਕੁਆਰਸੀ, ਜਿਲ੍ਹਾ ਅਲੀਗੜ੍ਹ, ਯੂ.ਪੀ. ਹਾਲ ਕਿਰਾਏਦਾਰ ਮੁਹੱਲਾ ਰਾਮਦਾਸੀਆ ਨੇੜੇ ਗੁਰੂ ਦੁਆਰਾ ਸਾਹਿਬ ਪਿੰਡ ਸੋਹਾਣਾ, ਥਾਣਾ ਸੋਹਾਣਾ, ਜਿਲ੍ਹਾ ਐਸ.ਏ.ਐਸ.ਨਗਰ ਦਸਿਆ।


ਜਿਸਦੇ ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿਚੋ 20 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਅਤੇ ਬੈਗ ਦੀ ਅਗਲੀ ਜੇਬ ਵਿਚੋ 250 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸਦੇ ਖਿਲਾਫ ਮੁਕੱਦਮਾ ਨੰਬਰ 439 ਮਿਤੀ 06-11-2023 ਅ/ਧ 15,18/61/85 ਐਨ.ਡੀ.ਪੀ.ਐਸ.ਐਕਟ ਥਾਣਾ ਸੋਹਾਣਾ ਮੋਹਾਲੀ ਦਰਜ ਕਰਾਇਆ ਗਿਆ ਹੈ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹੈ ਦੋਸ਼ੀ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿਚ ਇਸ ਨਾਲ ਹੋਰ ਕੋਣ-ਕੋਣ ਵਿਅਕਤੀ ਸ਼ਾਮਲ ਹਨ ।

Story You May Like