The Summer News
×
Wednesday, 26 June 2024

ਨਹਿਰ 'ਚ ਨਹਾਉਣ ਗਏ 3 ਬੱਚੇ ਹੋਏ ਲਾਪਤਾ, ਭਾਲ 'ਚ ਜੁਟੀਆਂ ਟੀਮਾਂ

ਅਜਨਾਲਾ,15 ਜੂਨ : ਗਰਮੀ ਤੋਂ ਰਾਹਤ ਪਾਉਣ ਲਈ ਇਹਨਾਂ ਦਿਨਾਂ ਵਿੱਚ ਬੱਚੇ ਨਹਿਰਾਂ ਵਿੱਚ ਨਹਾਉਂਦੇ ਹੋਏ ਨਜ਼ਰ ਆ ਰਹੇ ਹਨ ਉਸੇ ਦੇ ਚਲਦੇ ਰਾਜਾ ਸਾਂਸੀ ਨੇੜੇ ਲੰਘਦੀ ਲਾਹੌਰ ਬਰਾਂਚ ਨਹਿਰ ਵਿੱਚ ਕੁਝ ਬੱਚੇ ਨਹਾ ਰਹੇ ਸੀ ਜਿਸ ਦੌਰਾਨ ਅਚਾਨਕ ਨਹਾਉਂਦੇ ਹੋਏ ਤਿੰਨ ਬੱਚੇ ਨਹਿਰ ਵਿੱਚ ਲਾਪਤਾ ਹੋ ਗਏ ਜਿਨਾਂ ਨੂੰ ਲੱਭਣ ਲਈ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਤਿੰਨਾਂ ਬੱਚਿਆਂ ਦੇ ਪਰਿਵਾਰਿਕ ਮੈਂਬਰ ਸਮੇਤ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੇ ਹਨ ਜਿੱਥੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਲਾਪਤਾ ਹੋਏ ਤਿੰਨਾਂ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਬੱਚਿਆਂ ਨੂੰ ਲੱਭਿਆ ਜਾਵੇ।

Story You May Like